ਨਵੀਂ ਦਿੱਲੀ (ਦੇਵ ਇੰਦਰਜੀਤ)- ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ’ਚ ਸ਼ਾਮਲ ਜੀਂਦ (ਹਰਿਆਣਾ) ਦੇ ਇੱਕ ਕਿਸਾਨ ਨੇ ਐਤਵਾਰ ਨੂੰ ਟਿਕਰੀ ਹੱਦ ’ਤੇ ਪ੍ਰਦਰਸ਼ਨ ਸਥਾਨ ਤੋਂ ਲਗਪਗ 2 ਕਿਲੋਮੀਟਰ ਦੀ ਦੂਰ ਫਾਹਾ ਲੈ ਕੈ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਦੀ ਪਛਾਣ ਹਰਿਆਣਾ ਦੇ ਕਰਮਵੀਰ ਸਿੰਘ (52) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਕਰਮਵੀਰ ਨੇ ਦਰੱਖ਼ਤ ਨਾਲ ਲਟਕਦਿਆਂ ਫਾਹਾ ਲੈ ਕੇ ਜਾਨ ਦਿੱਤੀ। ਪੁਲੀਸ ਮੁਤਾਬਕ ਮ੍ਰਿਤਕ ਕਿਸਾਨ ਨੇ ਇੱਕ ਖ਼ੁਦਕੁਸ਼ੀ ਨੋਟ ਵੀ ਪਿੱਛੇ ਛੱਡਿਆ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

