CM ਚੰਨੀ ਖ਼ਿਲਾਫ਼ ਡਟੇ ਕਿਸਾਨ; ਕਿਹਾ ਸਰਕਾਰ ਬਹਾਨੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਕਰ ਰਹੀ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਸਰਕਾਰ ਵੱਲੋਂ ਪੂਰਨ ਕਰਜ਼ ਮੁਆਫੀ ਦੇ ਮਸਲੇ ਤੇ ਮੁੱਖ ਮੰਤਰੀ ਵੱਲੋਂ ਰੱਖੀ ਮੀਟਿੰਗ ਤਿੰਨ ਦਿਨ ਲਈ ਟਾਲ਼ੇ ਜਾਣ ਤੇ ਕਿਸਾਨਾਂ 'ਚ ਰੋਸ ਹੈ। ਇਸੇ ਰੋਸ ਵਜੋਂ ਸਰਕਾਰ ਵੱਲੋਂ 17 ਦੀ ਥਾਂ 20 ਨੂੰ ਬੁਲਾਈ ਬੈਠਕ ਚ ਜਾਣ ਤੋਂ ਕਿਸਾਨਾਂ ਨੇ ਇਨਕਾਰ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਕਾਰਨ ਸਰਕਾਰ ਕੁਝ ਨਹੀਂ ਕਰ ਸਕੇਗੀ। ਇਸੇ ਕਰ ਕੇ ਸਰਕਾਰ ਇਸ ਸਮੇਂ ਬਹਾਨੇਬਾਜ਼ੀ ਕਰਨ 'ਤੇ ਲੱਗੀ ਹੋਈ ਹੈ ਅੱਜ ਤੋਂ ਪੰਜਾਬ ਦੇ ਸਾਰੇ ਟੋਲ ਖਾਲੀ ਨਹੀਂ ਹੋਣਗੇ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਇਹ ਕਹਿ ਕੇ ਮੀਟਿੰਗ ਮੁਲਤਵੀ ਕੀਤੀ ਸੀ ਕਿ ਹਾਲੇ ਕਿਸਾਨ ਆਗੂ ਦਰਬਾਰ ਸਾਹਿਬ ਜਾ ਰਹੇ ਹਨ। ਜਦਕਿ ਰਾਜੇਵਾਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨ ਦਰਬਾਰ ਸਾਹਿਬ ਮੱਥਾ ਟੇਕ ਚੁੱਕੇ ਹਨ।

ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਪਹਿਲਾਂ ਵਾਲੇ ਰੇਟ ਬਹਾਲ ਨਹੀਂ ਹੁੰਦੇ, ਉਦੋਂ ਤਕ ਧਰਨੇ ਖਤਮ ਨਹੀਂ ਹੋਣਗੇ। ਸੰਯੁਕਤ ਕਿਸਾਨ ਮੋਰਚੇ ਨੇ 15 ਦਸੰਬਰ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਖਾਲੀ ਕਰਨ ਦੀ ਗੱਲ ਕਹੀ ਹੈ।

More News

NRI Post
..
NRI Post
..
NRI Post
..