ਕਿਸਾਨਾਂ ਦੀ ਭੁੱਖ ਹੜਤਾਲ ਜਾਰੀ ,ਹਰਿਆਣਾ ਦੇ ਡਿਪਟੀ ਸੀਐਮ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ

by simranofficial

ਨਵੀਂ ਦਿੱਲੀ (ਐਨ .ਆਰ .ਆਈ ਮੀਡਿਆ ) : ਕੇਂਦਰ ਸਰਕਾਰ ਦੇ ਖਿਲਾਫ ਜਿਥੇ ਕਾਲੇ ਬਿੱਲਾ ਨੁੰ ਲੈ ਕੇ ਦਿੱਲੀ ਬਾਰਡਰ ਤੇ ਡੱਟੇ ਕਿਸਾਨਾ ਵੱਲੋ ਲਗਾਤਾਰ ਰੋਸ਼ ਪ੍ਰਦਰਸ਼ਨ ਜਾਰੀ ਹੈ ਜਿਸ ਵਿਚ ਰੋਜਾਨਾ ਹਜਾਰਾ ਦੀ ਗਿਣਤੀ ਵਿਚ ਕਿਸਾਨਾ ਦਾ ਸਮਰਥਨ ਦੇਣ ਦੇ ਲਈ ਲੋਕਾ ਦਾ ਹੜ ਦਿਲੀ ਵਿਚ ਜਾ ਰਿਹਾ ਹੈ ਅੱਜ ਪੂਰੇ ਦੇਸ਼ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਭੁੱਖ ਹੜਤਾਲ ’ਤੇ ਹਨ। ਇਸ ਦੌਰਾਨ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ, ਸੋਮਵਾਰ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ।

ਦੂਜੇ ਪਾਸੇ, ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲਣ ਲਈ ਗਏ ਸਨ। ‘ਆਪ’ ਵੀ ਕਿਸਾਨਾਂ ਦੀ ਭੁੱਖ ਹੜਤਾਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।ਦੁਸ਼ਯੰਤ ਚੌਟਾਲਾ ਲਗਾਤਾਰ ਕਿਸਾਨ ਅੰਦੋਲਨ ਬਾਰੇ ਬੈਕਫੁੱਟ 'ਤੇ ਹਨ ਅਤੇ ਉਨ੍ਹਾਂ ਦੀ ਪਾਰਟੀ ਦਬਾਅ ਹੇਠ ਹੈ। ਪਿਛਲੇ ਦਿਨੀਂ, ਉਹ ਦਿੱਲੀ ਵਿੱਚ ਭਾਜਪਾ ਦੇ ਕਈ ਵੱਡੇ ਨੇਤਾਵਾਂ ਅਤੇ ਮੰਤਰੀਆਂ ਨੂੰ ਮਿਲ ਚੁੱਕੇ ਹਨ।