ਨਹੀਂ ਮਿਲੀ ਕਿਸਾਨਾਂ ਨੂੰ ਦਿੱਲੀ ਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ

by simranofficial

ਨਵੀਂ ਦਿੱਲੀ (ਐਨ ਆਰ ਆਈ ਮੀਡਿਆ ):- ਕਿਸਾਨ ਜਥੇਬੰਦੀਆਂ ਨੂੰ ਦਿੱਲੀ ਪੁਲਿਸ ਵਲੋਂ ਧਰਨਾ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਨਹੀਂ ਦਿਤੀ ਗਈ ਹੈ , ਜਿਕਰੇਖਾਸ ਹੈ ਕਿ ਕਿਸਾਨ ਦੇ ਵਲੋਂ 26 ਅਤੇ 27 ਨਵੰਬਰ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਨਾ ਸੀ , ਪਰ ਇਹ ਕਰਨ ਦੀ ਇਜ਼ਾਜਤ ਨਹੀਂ ਮਿਲੀ ਹੈ , ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਸਿੱਧਾ ਜਵਾਬ ਦੇ ਦਿੱਤਾ ਹੈ |

ਦੂਜੇ ਪਾਸੇ ਕਿਸਾਨ ਦੀ ਗੱਲਬਾਤ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਚਲ ਰਹੀ ਹੈ,ਕੋਈ ਹਲ ਨਿਕਲੇਗਾ ਅਜਿਹੀ ਉਮੀਦ ਹੈ , ਬੈਠਕ ਚ ਕਿਸਾਨ ਜਥੇਬੰਦੀਆਂ ਨੇ ਇਸ ਤੋਂ ਇਲਾਵਾ ਰੇਲ ਮੰਤਰੀ , ਖੇਤੀਬਾੜੀ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਮੰਤਰੀ ਸ਼ਾਮਿਲ ਨੇ |

ਡਿਪਟੀ ਕਮਿਸ਼ਨਰ ਪੁਲਿਸ ਡਾ. ਈਸ਼ ਸਿੰਘਾਲ ਨੇ ਵੀ. ਐਮ. ਸਿੰਘ ਕਨਵੀਨਰ ਆਲ ਇੰਡੀਆ ਕਿਸਾਨ ਸੰਗਰਾਹ ਤਾਲਮੇਲ ਕਮੇਟੀ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਮਹਾਂਮਾਰੀ ਦੇ ਮੱਦੇਨਜ਼ਰ ਇਕੱਠ ਕਰਨ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਦੇ ਵੱਖ ਵੱਖ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਵਿਰੋਧ ਪ੍ਰਦਰਸ਼ਨ ਤੋਂ ਇਨਕਾਰ ਕਰ ਦਿੱਤਾ ਹੈ।