ਬੁਢਲਾਡੇ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਕਿਸਾਨਾਂ ਦਾ ਲੜੀਵਾਰ ਧਰਨਾ 221 ਵੇਂ ਦਿਨ ਵਿੱਚ ਦਾਖਲ

by vikramsehajpal

ਬੁਢਲਾਡਾ (ਕਰਨ) - ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਵਿਖੇ ਲੜੀਵਾਰ ਧਰਨਾ ਅੱਜ 221 ਵੇਂ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਕਿਸਾਨ ਆਗੂਆਂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਅਤੇ ਸਾਮਰਾਜੀ ਤਾਕਤਾਂ ਖਿਲਾਫ਼ ਰੱਜ ਕੇ ਭੜਾਸ ਕੱਢੀ।
ਅੱਜ ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਹਰਮੀਤ ਸਿੰਘ ਬੋੜਾਵਾਲ , ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਆਗੂ ਬਹਾਦਰ ਸਿੰਘ ਗੁਰਨੇ ਖੁਰਦ , ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ , ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਅਤੇ ਜੀ.ਐਸ.ਟੀ ਲਾਗੂ ਕਰਕੇ ਮਿਹਨਤਕਸ਼ਾਂ ਅਤੇ ਕਾਰੋਬਾਰੀਆਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਹੈ। ਇਨ੍ਹਾਂ ਤੁਗਲਕੀ ਫੈਸਲਿਆਂ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਲਘੂ ਉਦਯੋਗ ਬੰਦ ਹੋਏ ਹਨ ਅਤੇ ਲੱਖਾਂ ਕਿਰਤੀ ਰੁਜ਼ਗਾਰ ਤੋਂ ਵਿਹਲੇ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਆਪਣੇ ਚਹੇਤੇ ਕਾਰਪੋਰੇਟ , ਪੂੰਜੀਪਤੀ ਅਤੇ ਸਰਮਾਏਦਾਰ ਘਰਾਣਿਆਂ ਦੇ ਹਿੱਤਾਂ ਦੀ ਪਿਛਲੇ ਛੇ ਸਾਲਾਂ ਤੋਂ ਰਖਵਾਲੀ ਕਰ ਰਹੀ ਹੈ ਅਤੇ ਉਨ੍ਹਾਂ ਦੇ ਹੱਕਾਂ ਵਿੱਚ ਕਾਨੂੰਨ ਬਣਾ ਰਹੀ ਹੈ। ਖੇਤੀ ਸਬੰਧੀ ਤਿੰਨੇ ਕਾਨੂੰਨ ਅਤੇ ਸਨਅਤੀ ਮਜ਼ਦੂਰਾਂ ਵਿਰੋਧੀ ਤਿੰਨ ਕਾਨੂੰਨ ਸੰਸਦ ਵਿੱਚ ਪਾਸ ਕਰਵਾਕੇ ਇਨ੍ਹਾਂ ਘਰਾਣਿਆਂ ਦੀ ਸ਼ਰੇਆਮ ਸੇਵਾ ਕੀਤੀ ਹੈ ਬਿਜਲੀ ਸੋਧ ਬਿੱਲ - 2020 ਨੂੰ ਕਾਨੂੰਨ ਬਣਾਕੇ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੁਆਰਾ ਪੰਜਾਬ ਦੀ ਆਰਥਿਕ ਨਾਕਾਬੰਦੀ ਦੇ ਭਵਿੱਖ ਵਿੱਚ ਮਾੜੇ ਨਤੀਜੇ ਨਿਕਲ ਸਕਦੇ ਹਨ , ਜਿਸ ਲੲੀ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ ਹੋਵੇਗੀ ।
ਇਕੱਠ ਨੂੰ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਤੇਜ ਰਾਮ ਅਹਿਮਦਪੁਰ , ਦਰਸ਼ਨ ਸਿੰਘ ਗੁਰਨੇ ਕਲਾਂ , ਅਮਰੀਕ ਸਿੰਘ ਮੰਦਰਾਂ , ਕਾਲਾ ਸਿੰਘ ਗੁਰਨੇ ਕਲਾਂ , ਗੁਰਦਰਸ਼ਨ ਸਿੰਘ ਰੱਲੀ , ਰੁਮਾਲਾ ਸਿੰਘ ਬੀਰੋਕੇ , ਨਾਇਬ ਸਿੰਘ ਅਹਿਮਦਪੁਰ , ਕਰਨੈਲ ਸਿੰਘ ਅਹਿਮਦਪੁਰ , ਹਾਕਮ ਸਿੰਘ ਗੁਰਨੇ ਕਲਾਂ , ਬਲਵੀਰ ਸਿੰਘ ਗੁਰਨੇ ਖੁਰਦ , ਜਵਾਲਾ ਸਿੰਘ ਗੁਰਨੇ ਖੁਰਦ ਆਦਿ ਨੇ ਵੀ ਵਿਚਾਰ ਪੇਸ਼ ਕੀਤੇ

More News

NRI Post
..
NRI Post
..
NRI Post
..