79 ਘੰਟਿਆਂ ਤੋਂ ਫਸੇ 2 ਸਾਲਾ ਬੱਚੇ ਫਤਿਹਵੀਰ ਨੂੰ ਬਾਹਰ ਕੱਢਣ ਦਾ ਸੰਘਰਸ਼ ਜਾਰੀ

by mediateam

ਭਗਵਾਨਪੁਰਾ : ਜ਼ਿਲ੍ਹੇ ਦੇ ਸੁਨਾਮ ਦੇ ਨਜ਼ਦੀਕੀ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਦਸ ਸਾਲ ਪੁਰਾਣੇ ਬੋਰਵੈੱਲ 'ਚ 74 ਘੰਟਿਆਂ ਤੋਂ ਫਸੇ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਦਾ ਸੰਘਰਸ਼ ਜਾਰੀ ਹੈ। ਫਤਿਹਵੀਰ ਨੂੰ ਬਸ ਕੁਝ ਸਮੇਂ ਬਾਅਦ ਕੱਢਣ ਦੇ ਆਸਾਰ ਹਨ। ਜਿਸ ਹਸਪਤਾਲ 'ਚ ਫਤਿਹਬੀਰ ਨੂੰ ਲਿਜਾਇਆ ਜਾਵੇਗਾ,ਉੱਥੇ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਐੱਨਡੀਆਰਐੱਫ, ਫੌਜ ਦੀ ਅਸਾਲਟ ਇੰਜੀਨਿਅਰਿੰਗ ਰੈਜੀਮੇਂਟ ਦੀ ਟੁੱਕੜੀ ਜੁਟੀ ਹੋਈ ਹੈ। ਪੂਰਾ ਆਪਰੇਸ਼ਨ ਕੁਝ ਮੁਸ਼ਕਲਾਂ ਦੇ ਬਾਵਜੂਦ ਜਾਰੀ ਹੈ ਤੇ ਹੁਣ ਥੋੜ੍ਹੀ ਦੇਰ ਦਾ ਇੰਤਜ਼ਾਰ ਰਹਿ ਗਿਆ ਹੈ। 

ਮੌਕੇ 'ਤੇ ਮੈਡੀਕਲ ਟੀਮਾਂ ਵੀ ਤਾਇਨਾਤ ਹੈ। ਹੁਣ ਖੁਦਾਈ ਦਾ ਕੰਮ ਹੱਥ ਨਾਲ ਕੀਤਾ ਜਾ ਰਿਹਾ ਹੈ।ਬੱਚੇ ਨੂੰ ਬਚਾਉਣ ਲਈ ਵੀਰਵਾਰ ਸ਼ਾਮ ਤੋਂ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ। ਇਹ ਆਪਰੇਸ਼ਨ ਸ਼ਨਿਚਰਵਾਰ ਨੂੰ ਪੂਰੀ ਰਾਤ ਜਾਰੀ ਰਿਹਾ ਤੇ ਐਤਵਾਰ ਸਵੇਰੇ ਵੀ ਖੁਦਾਈ 'ਤੇ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਐਤਵਾਰ ਸਵੇਰੇ ਪੌਣੇ ਸੱਤ ਵਜੇ ਟਨਲ ਦੀ ਖੁਦਾਈ ਕਰ ਰਹੇ ਗ੍ਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰ ਜੱਗਾ ਸਿੰਘ ਨੂੰ ਜਲਦ ਹੀ ਟਨਲ ਤੋਂ ਬਾਹਰ ਕੱਢਿਆ ਗਿਆ। ਮੈਡੀਕਲ ਟੀਮ ਬੇਸ਼ੱਕ ਮੌਕੇ 'ਤੇ ਤਾਇਨਾਤ ਹੈ ਪਰ ਇਸ ਘਟਨਾ ਦੌਰਾਨ ਡਾਕਟਰ 15 ਮਿੰਟ ਦੀ ਦੇਰੀ ਤੋਂ ਬਾਅਦ ਮੈਡੀਕਲ ਸੁਵਿਧਾ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।

More News

NRI Post
..
NRI Post
..
NRI Post
..