ਭੂਤ ਕੱਢਣ ਲਈ ਧੀ ਨਾਲ ਪਿਤਾ ਤੇ ਤਾਏ ਨੇ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੂ ਦਿਲ ਕੰਬਾਊ ਵਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪਿਤਾ ਤੇ ਤਾਏ ਨੂੰ ਸ਼ੱਕ ਸੀ ਕਿ ਕੁੜੀ ਨੂੰ ਭੂਤ ਹੈ। ਇਸ ਕਾਰਨ ਉਨ੍ਹਾਂ ਨੇ ਕਿਹਾ ਕੁੜੀ ਨੂੰ ਗੰਨੇ ਦੇ ਖੇਤ ਵਿੱਚ ਬੰਨ ਕੇ ਕੁੱਟਿਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤੰਤਰ- ਮੰਤਰ ਵਿੱਚ ਵਿਸ਼ਵਾਸ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭੂਤ ਕੁੱਟਮਾਰ ਕਰਕੇ ਭੱਜ ਜਾਏਗਾ। ਜਦੋ ਬੱਚੀ ਦੀ ਮਾਂ ਤੇ ਬਾਕੀ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕ ਧੇਰਿਆ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਉਹ 9ਵੀ ਜਮਾਤ ਵਿੱਚ ਪੜਾਈ ਕਰਦੀ ਸੀ ਤੇ ਉਹ ਇਸ ਸਾਲ ਤੋਂ ਆਪਣੇ ਤਾਏ ਘਰ ਵੀ ਰਹਿ ਰਹੀ ਸੀ। ਇਕ ਦਿਨ ਉਸ ਦੇ ਤਾਏ ਨੇ ਆਪਣੇ ਭਰਾ ਯਾਨੀ ਧੇਰਿਆ ਦੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਤੁਹਾਡੀ ਕੁੜੀ ਵਿੱਚ ਭੂਤ ਆ ਗਿਆ ਹੈ । ਇਹ ਸੁਣ ਕੇ ਉਸ ਦਾ ਪਿਤਾ ਆਪਣੇ ਭਰ ਕੋਲ ਪਿੰਡ ਧਾਵਾ ਪਹੁੰਚਿਆ। ਇਸ ਤੋਂ ਬਾਅਦ ਦੋਵਾਂ ਨੇ ਕੁੜੀ ਨਾਲ ਕੁੱਟਮਾਰ ਕਰਕੇ ਭੂਤ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ । ਜਿਸ ਕਾਰਨ ਕੁੜੀ ਨੂੰ ਸਾਰਾ ਦਿਨ ਭੁੱਖੀ ਰੱਖਿਆ ਗਿਆ ਤੇ ਇਸ ਕਾਰਨ ਉਸ ਦੀ ਮੌਤ ਹੋ ਗਈ। ਜਦੋ ਕੁੜੀ ਦੀ ਮੌਤ ਹੋ ਗਈ ਦੋਵੇ ਦੋਸ਼ੀ ਭਰਾਵਾਂ ਨੇ ਉਸ ਦੀ ਲਾਸ਼ ਨੂੰ ਖੇਤ ਵਿੱਚ ਹੀ ਸਾੜ ਦਿੱਤਾ। ਇਸ ਘਟਨਾ ਦੀ ਸੂਚਨਾ ਜਦੋ ਉਸ ਦੀ ਮਾਂ ਨੂੰ ਲੱਗੀ ਤਾਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।