ਧੀ ਨਾਲ ਹੋਈ ਲੜਾਈ ‘ਚ ਚਾਕੂ ਲੱਗਣ ਨਾਲ ਪਿਤਾ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਧੀ ਨਾਲ ਹੋਈ ਲੜਾਈ 'ਚ ਚਾਕੂ ਲੱਗਣ ਕਾਰਨ ਪਿਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਮਈ ਲਾਲ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਧੀ ਆਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਆਸ਼ਾ ਨੂੰ ਅਦਾਲਤ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਘਟਨਾ ਸਮੇ ਆਸ਼ਾ ਘਰ 'ਚ ਪਿਆਜ਼ ਕੱਟ ਰਹੀ ਸੀ। ਇਸ ਦੌਰਾਨ ਉਸ ਦਾ ਪਿਤਾ ਸ਼ਰਾਬ ਪੀ ਕੇ ਘਰ ਆਇਆ ਤੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ।

ਲੜਾਈ ਇੰਨੀ ਵੱਧ ਗਈ ਕਿ ਪਿਤਾ ਨੂੰ ਲੱਗਾ ਕਿ ਆਸ਼ਾ ਚਾਕੂ ਨਾਲ ਹਮਲਾ ਕਰਨ ਵਾਲੀ ਹੈ। ਦੋਵਾਂ ਵਿਚਾਲੇ ਹੋਰ ਲੜਾਈ ਹੋ ਗਈ ਤੇ ਆਸ਼ਾ ਨੇ ਸੁਮੇਲ ਦੀ ਛਾਤੀ 'ਚ ਚਾਕੂ ਮਾਰ ਦਿੱਤਾ ,ਜਦੋ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਸੁਮੇਲ ਨੂੰ ਹਸਪਤਾਲ ਲਿਜਾਇਆ ਗਿਆ ,ਉੱਥੇ ਉਸ ਦੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਆਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਆਸ਼ਾ 10ਵੀਂ ਜਮਾਤ ਵਿੱਚ ਪੜ੍ਹਾਈ ਕਰਦੀ ਹੈ ਤੇ ਘਰ 'ਚ ਟੇਲਰਿੰਗ ਦਾ ਕੰਮ ਕਰਦੀ ਹੈ , ਜਦਕਿ ਉਸ ਦਾ ਪਿਤਾ ਸੁਮੇਲ ਨਸ਼ੇ ਦਾ ਆਦੀ ਸੀ ।