ਟਿਊਸ਼ਨ ਫੀਸ ਦੀ Silencer gun ਖਰੀਦ ਕੇ ਬੱਚੇ ਵੱਲੋਂ ਪਿਤਾ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ : ਇਕ ਨਾਬਾਲਗ ਨੇ ਟਿਊਸ਼ਨ ਫੀਸ ਨਾਲ ਦਿੱਤੇ ਪੈਸਿਆਂ ਦਾ ਹਥਿਆਰ ਲੈ ਕੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਉਹ ਆਪਣੇ ਘਰ 'ਚ ਹੋ ਰਹੇ ਕਲੇਸ਼ ਤੋਂ ਪਿਤਾ ਤੋਂ ਨਾਰਾਜ਼ ਸਨ। ਦਰਅਸਲ ਉਸ ਦੇ ਪਿਤਾ ਦਾ ਦੂਜੀ ਔਰਤਾਂ ਨਾਲ ਸੰਬੰਧ ਸੀ, ਇਸ ਨੂੰ ਲੈ ਕੇ ਹਰ ਰੋਜ਼ ਘਰ 'ਚ ਕਲੇਸ਼ ਰਹਿੰਦਾ ਸੀ। 20 ਦਿਨ ਪਹਿਲਾਂ ਉਸ ਨੇ ਆਪਣੇ ਪਿਤਾ ਦੀ ਗੱਡੀ 'ਚ ਦੂਜੀ ਔਰਤ ਨੂੰ ਵੇਖਿਆ ਅਤੇ ਇਸ ਦਾ ਵਿਰੋਧ ਕੀਤਾ, ਤਾਂ ਪਿਤਾ ਨੇ ਗੁੱਸੇ 'ਚ ਆਪਣੀ ਲਾਇਸੈਂਸੀ ਪਿਸਟਲ ਬੇਟੇ ‘ਤੇ ਤਾਣ ਲਈ ਸੀ ਅਤੇ ਗੋਲੀ ਮਾਰਨ, ਥਾਣੇ 'ਚ ਬੰਦ ਕਰਵਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਪੁੱਤ ਨੇ ਦੋਸਤ ਨਾਲ ਮਿਲ ਕੇ ਆਪਣੇ ਪਿਤਾ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਇਹ ਘਟਨਾ ਪਟਨਾ ਦੀ ਹੈ, ਜਿਥੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਕੇਸ਼ ਕੁਮਾਰ ਦਾ ਹਾਲ ਹੀ 'ਚ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਜਦੋਂ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨੌਬਤਪੁਰ ਦੇ ਸਾਬਕਾ ਜ਼ਿਲ੍ਹਾ ਕੌਂਸਲਰ ਰਾਕੇਸ਼ ਕੁਮਾਰ ਦਾ ਉਸ ਦੇ ਨਾਬਾਲਗ ਪੁੱਤਰ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨਬਾਲਗ ਆਪਣੇ ਪਿਤਾ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਸੀ। ਦੂਜੇ ਪਾਸੇ ਉਸਦੇ ਦੋਸਤ ਵੀ ਉਸਨੂੰ ਉਸਦੇ ਪਿਤਾ ਬਾਰੇ ਮਿਹਣੇ ਮਾਰਦੇ ਸਨ। ਫਿਰ ਰਾਕੇਸ਼ ਕੁਮਾਰ ਦੇ ਲੜਕੇ ਨੇ ਆਪਣੇ ਦੋਸਤ ਅਭਿਨਵ ਨਰਾਇਣ ਸਿੰਘ ਨਾਲ ਮਿਲ ਕੇ ਕਾਲਜ ਦੇ ਦਾਖਲੇ ਅਤੇ ਟਿਊਸ਼ਨ ਫੀਸ ਦੇ ਨਾਂ ‘ਤੇ ਲਏ 60 ਹਜ਼ਾਰ ਰੁਪਏ ਲੈ ਕੇ ਪਿਤਾ ਨੂੰ ਮਾਰਨ ਦੀ ਸਾਜ਼ਿਸ਼ ਰਚੀ।