ਫੇਸਬੁੱਕ ਨੂੰ ਲੱਗ ਸਕਦਾ ਹੈ 5 ਬਿਲੀਅਨ ਡਾਲਰ ਦਾ ਜੁਰਮਾਨਾ

by mediateam

ਕੈਲੀਫੋਰਨੀਆ , 25 ਅਪ੍ਰੈਲ ( NRI MEDIA )

ਸੋਸ਼ਲ ਮੀਡੀਆ ਦੀ ਵੱਡੀ ਕੰਪਨੀ ਫੇਸਬੁੱਕ ਨੂੰ 5 ਬਿਲੀਅਨ ਡਾਲਰ ਦਾ ਜੁਰਮਾਨਾ ਲਗ ਸਕਦਾ ਹੈ , ਇਸ ਦਾ ਕਾਰਨ ਯੂਜ਼ਰਸ ਦੀ ਪ੍ਰਾਈਵੇਸੀ ਦਾ ਲੀਕ ਹੋਣਾ ਹੈ ,  ਫੇਸਬੁੱਕ ਪਿਛਲੇ ਦਿਨੀਂ ਯੂਜ਼ਰਸ ਦੀ ਪ੍ਰਾਈਵੇਸੀ ਦੇ ਕਾਰਨ ਲਗਾਤਾਰ ਸਵਾਲ ਦੇ ਘੇਰੇ ਵਿੱਚ ਰਿਹਾ ਹੈ , ਫੇਸਬੁਕ ਨੇ ਸੰਭਾਵਨਾ ਜਤਾਈ ਹੈ ਕਿ ਫੈਡਰਲ ਟਰੇਡ ਕਮਿਸ਼ਨ (ਐਫਟੀਸੀ) ਫੇਸਬੁੱਕ ਨੂੰ $ 5 ਅਰਬ ਦਾ ਜੁਰਮਾਨਾ ਲਾ ਸਕਦਾ ਹੈ , ਇਸ ਦਾ ਕਾਰਨ ਫੇਸਬੁੱਕ ਦੀ ਪ੍ਰਾਈਵੇਸੀ ਨੀਤੀ ਲਈ ਕੀਤੀ ਜਾ ਰਹੀ ਇਕ ਜਾਂਚ ਹੈ |


ਜੇ 5 ਅਰਬ ਡਾਲਰ ਦਾ ਜੁਰਮਾਨਾ ਲਗਾਇਆ ਜਾਵੇ ਤਾਂ ਇਹ ਕੰਪਨੀ ਦੇ ਇਕ ਮਹੀਨੇ ਦੀ ਆਮਦਨ ਦੇ ਬਰਾਬਰ ਹੋਵੇਗਾ ਹਾਲਾਂਕਿ ਇੱਕ ਤੱਥ ਹੈ ਕਿ ਫੈਡਰਲ ਟਰੇਡ ਕਮਿਸ਼ਨ ਨੇ ਜੁਰਮਾਨਾ ਰਕਮ ਬਾਰੇ ਕੋਲੀ ਖੁਲਾਸਾ ਨਹੀਂ ਕੀਤਾ ਹੈ , ਫੇਸਬੁੱਕ ਨੇ ਇਸ ਜੁਰਮਾਨੇ ਦੀ ਰਕਮ ਬਾਰੇ ਇਕ ਅੰਦਾਜ਼ਾ ਲਗਾਇਆ ਹੈ , ਕੰਪਨੀ ਨੇ ਵਿੱਤੀ ਸਾਲ 2019 ਦੀ ਇੱਕ ਰਿਪੋਰਟ ਰਿਲੀਜ਼ ਕੀਤੀ ਹੈ ਜਿਸ ਵਿੱਚ ਇਸ ਰਕਮ ਬਾਰੇ ਕਿਹਾ ਗਿਆ ਹੈ |

ਫੇਸਬੁੱਕ ਦੇ ਅਨੁਸਾਰ ਕੰਪਨੀ ਨੇ ਫੈਡਰਲ ਟਰੇਡ ਕਮਿਸ਼ਨ ਨਾਲ ਸਮਝੌਤਾ ਕਰਨ ਲਈ 3 ਅਰਬ $ ਦੀ ਰਕਮ ਪਹਿਲਾ ਹੀ ਅਲੱਗ ਰੱਖ ਲਈ ਗਈ ਹੈ , ਇਹ ਤਫ਼ਤੀਸ਼ ਫੇਸਬੁੱਕ ਦੇ ਕੈਮਬ੍ਰਿਜ ਅਨਾਲਿਟਿਕਾ ਨਾਲ ਡਾਟਾ ਲੀਕ ਮਾਮਲੇ ਨੂੰ ਚੈੱਕ ਕਰਨ ਲਈ ਸ਼ੁਰੂ ਕੀਤੀ ਗਈ ਸੀ , 2011 ਵਿੱਚ, ਫੇਸਬੁਕ ਨੇ ਫੈਡਰਲ ਟਰੇਡ ਕਮਿਸ਼ਨ ਨਾਲ ਇਕ ਸਮਝੌਤਾ ਕੀਤਾ ਸੀ, ਜਿਸ ਨਾਲ ਉਪਭੋਗਤਾਵਾਂ ਨੂੰ ਫੇਸਬੁੱਕ ਤੇ ਡਾਟਾ ਸਾਂਝਾ ਕਰਨ ਦੀ ਸਹਿਮਤੀ ਦੀ ਲੋੜ ਹੁੰਦੀ ਸੀ ਪਰ ਫੇਸਬੁੱਕ ਨੇ ਇਸ ਸਮਝੌਤੇ ਨੂੰ ਤੋੜਿਆ ਹੈ |

ਫੇਸਬੁੱਕ ਸੀਐਫਓ ਡੇਵ ਵੈਨੇਰ ਨੇ ਕਿਹਾ ਕਿ ਇਸ ਮੁੱਦੇ ਨੂੰ ਅਜੇ ਤੱਕ ਹੱਲ ਨਹੀਂ ਕੀਤਾ ਹੈ ਅਤੇ ਇਸ ਲਈ ਕਿੰਨੀ ਰਕਮ ਲਗੇਗੀ ਇਹ ਵੀ ਸਾਫ ਨਹੀ ਹੈ , ਫੇਸਬੁੱਕ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਫੇਸਬੁੱਕ ਦੁਨੀਆ ਭਰ ਵਿੱਚ 1.56 ਅਰਬ ਸਰਗਰਮ ਯੂਜ਼ਰ  ਹਨ ਅਤੇ ਮਾਸਿਕ ਸਰਗਰਮ ਗੱਲਬਾਤ ਉਪਭੋਗੀ ਦਾ ਅੰਕੜਾ 2.38 ਅਰਬ 'ਤੇ ਪਾਰ ਹੋ ਚੁਕਾ ਹੈ |