ਟਰੰਪ ਦੇ ‘ਨੁਕਸਾਨ ਰਹਿਤ’ ਵਾਇਰਸ ਦੇ ਦਾਅਵੇ ਨੂੰ FDA ਦੇ ਮੁਖੀ ਨੇ ਕੀਤਾ ਰੱਦ

by

ਵਾਸ਼ਿੰਗਟਨ (ਐਨ ਆਰ ਆਈ ਮੀਡਿਆ) : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੀ ਹਮਾਇਤ ਕਰਨ ਤੋਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਮੁਖੀ ਨੇ ਇਨਕਾਰ ਕੀਤਾ ਹੈ। ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਦੇ 99% ਕੇਸ 'ਹਾਨੀਕਾਰਕ' ਨਹੀਂ ਹਨ। ਡਾ. ਸਟੀਫਨ ਹੈਨ ਨੇ ਮੀਡੀਆ ਨੂੰ ਕਿਹਾ ਕਿ ਉਹ ਇਸ ਗੱਲ ਵਿੱਚ ਨਹੀਂ ਪੈ ਰਹੇ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ, ਪਰ ਸਰਕਾਰੀ ਅੰਕੜਿਆਂ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਇਹ ਇੱਕ ਗੰਭੀਰ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕੇਸ ਦੁਖਦਾਈ ਹੁੰਦਾ ਹੈ ਅਤੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਲੋਕਾਂ ਨੂੰ ਸਮਾਜਿਕ ਦੂਰੀ ਤੇ ਮਾਸਕ ਪਾਉਣ ਵਾਲੀਆਂ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

4 ਜੁਲਾਈ ਦੀ ਟਿੱਪਣੀ ਵਿੱਚ, ਟਰੰਪ ਨੇ ਕਿਹਾ ਕਿ ਅਮਰੀਕਾ ਬਹੁਤ ਜ਼ਿਆਦਾ ਟੈਸਟ ਕਰ ਰਿਹਾ ਹੈ ਅਤੇ ਗਲਤ ਤੌਰ 'ਤੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਕਰਨ ਨਾਲ ਅਸੀਂ ਦਿਖਾਉਂਦੇ ਹਾਂ, ਜਿਨ੍ਹਾਂ ਵਿਚੋਂ 99% ਨੁਕਸਾਨ ਰਹਿਤ ਹੈ।ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਕੋਵਿਡ-19 ਦੇ ਮਰੀਜ਼ ਲਗਭਗ 20% ਗੰਭੀਰ ਬਿਮਾਰੀ ਵੱਲ ਵਧਦੇ ਹਨ, ਜਿਸ ਵਿੱਚ ਨਮੂਨੀਆ ਅਤੇ ਸਾਹ ਲੈਣ 'ਚ ਮੁਸ਼ਕਲ ਸ਼ਾਮਲ ਹੈ।ਮੇਅਰ ਅਸਟਿਨ ਟੈਕਸਾਸ ਨੇ ਕਿਹਾ ਕਿ ਜਿਥੇ ਕੋਵਿਡ-19 ਦੇ ਕੇਸ ਵੱਧ ਰਹੇ ਹਨ,ਉਥੇ ਹੀ ਟਰੰਪ ਦੀ ਇਹ ਟਿੱਪਣੀ ਖ਼ਤਰਨਾਕ ਅਤੇ ਗ਼ਲਤ ਹੈ। ਮੇਅਰ ਸਟੀਵ ਐਡਲਰ ਨੇ ਲੋਕਾਂ ਨੂੰ ਵਾਸ਼ਿੰਗਟਨ ਤੋਂ ਆਉਣ ਵਾਲੇ ਅਸਪਸ਼ਟ ਸੰਦੇਸ਼ ਦੇਣ ਦੀ ਬਜਾਏ ਲੋਕ ਸੁਰੱਖਿਆ ਦੀ ਸੇਧ ਲਈ ਸਥਾਨਕ ਅਧਿਕਾਰੀਆਂ ਦੀ ਗੱਲ ਸੁਣਨ ਦੀ ਅਪੀਲ ਕੀਤੀ।

More News

NRI Post
..
NRI Post
..
NRI Post
..