ਬ੍ਰਿਟੇਨ ‘ਚ ਮੁੜ ਤਾਲਾਬੰਦੀ ਦਾ ਡਰ…!

by vikramsehajpal

ਲੰਡਨ (ਦੇਵ ਇੰਦਰਜੀਤ) : ਆਉਣ ਵਾਲੇ ਹਫ਼ਤਿਆਂ ਵਿਚ ਵੱਡੀ ਗਿਣਤੀ ਵਿਚ ਲੋਕ ਵਾਇਰਸ ਦੇ ਇਸ ਵੈਰੀਐਂਟ ਨਾਲ ਪੀੜਤ ਹੋ ਕੇ ਹਸਪਤਾਲਾਂ ਵਿਚ ਦਾਖਲ ਹੋ ਸਕਦੇ ਹਨ। ਬ੍ਰਿਟੇਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 7490 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 8 ਲੋਕਾਂ ਦੀ ਮੌਤ ਹੋਈ ਸੀ। ਬੀਤੇ ਹਫ਼ਤੇ ਮਾਮਲਿਆਂ ਵਿਚ ਉਸ ਤੋਂ ਸੱਤ ਦਿਨ ਪਹਿਲਾਂ ਦੇ ਮਾਮਲਿਆਂ ਦੀ ਤੁਲਨਾ ਵਿਚ 49 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਵਿਗਿਆਨੀਆਂ ਅਤੇ ਸਿਹਤ ਅਧਿਕਾਰੀਆਂ ਨੇ ਇਕ-ਦੂਜੇ ਤੋਂ ਦੂਰੀ ਬਣਾਉਣ ਦੇ ਸਾਰੇ ਨਿਯਮਾਂ ਨੂੰ ਖ਼ਤਮ ਕਰਨ ਵਿਚ ਦੇਰੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਟੀਕਾਕਰਨ ਦਾ ਦਾਇਰਾ ਹੋਰ ਵਧਾਇਆ ਜਾ ਸਕੇ। ਨਾਲ ਹੀ ਬਜ਼ੁਰਗਾਂ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਜਾ ਸਕੇ ਅਤੇ ਨੌਜਵਾਨ ਆਬਾਦੀ ਨੂੰ ਪਹਿਲੀ ਖੁਰਾਕ ਲਗਾਈ ਜਾ ਸਕੇ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸੋਮਵਾਰ ਨੂੰ ਦੇਸ਼ ਤੋਂ ਤਾਲਾਬੰਦੀ ਸੰਬੰਧੀ ਪਾਬੰਦੀਆਂ ਨੂੰ ਹਟਾਉਣ ਵਿਚ ਚਾਰ ਹਫ਼ਤੇ ਦੀ ਦੇਰੀ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹਨਾਂ ਪਾਬੰਦੀਆਂ ਨੂੰ ਹਟਾਉਣ ਲਈ 21 ਜੂਨ ਦੀ ਤਰੀਖ਼ ਤੈਅ ਕੀਤੀ ਗਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਫੈਲਣ ਦੀ ਚਿੰਤਾ ਵਿਚਕਾਰ ਤਾਲਾਬੰਦੀ ਹਟਾਉਣ ਦੀ ਮਿਆਦ ਨੂੰ 19 ਜੁਲਾਈ ਤੱਕ ਟਾਲਿਆ ਜਾ ਸਕਦਾ ਹੈ।

'ਦੀ ਡੇਲੀ ਟੇਲੀਗ੍ਰਾਫ' ਨੂੰ ਸਰਕਾਰ ਦੇ ਇਕ ਸੀਨੀਅਰ ਸੂਤਰ ਨੇ ਦੱਸਿਆ ਕਿ ਇਹ ਵਾਇਰਸ ਅਤੇ ਟੀਕਿਆਂ ਵਿਚਾਲੇ ਸਿੱਧੀ ਦੌੜ ਹੈ।'' ਇਸ ਤੋਂ ਪਹਿਲਾਂ ਜਾਨਸਨ ਨੇ ਆਪਣੇ ਕੈਬਨਿਟਮੰਤਰੀਆਂ ਅਤੇ ਵਿਗਿਆਨਕ ਸਲਾਹਕਾਰਾਂ ਨਾਲ ਬੈਠਕ ਕੀਤੀ ਸੀ ਅਤੇ ਤਾਜ਼ਾ ਅੰਕੜਿਆਂ ਦਾ ਮੁਲਾਂਕਣ ਕੀਤਾ ਸੀ। ਜਾਨਸਨ ਤਾਲਾਬੰਦੀ ਹਟਾਉਣ ਵਿਚ ਦੇਰੀ ਲਈ ਕੋਵਿਡ ਦੀ ਤੀਜੀ ਲਹਿਰ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਨ। ਉਹ ਕਹਿ ਸਕਦੇ ਹਨ ਕਿ ਇਸ ਨਾਲ ਜੁਲਾਈ ਦੇ ਅਖੀਰ ਤੱਕ ਲੱਖਾਂ ਹੋਰ ਲੋਕਾਂ ਦਾ ਟੀਕਕਰਨ ਹੋ ਸਕਦਾ ਹੈ। ਨਾਲ ਹੀ ਪਾਬੰਦੀਆਂ ਨੂੰ ਖ਼ਤਮ

ਕਰਨ ਵਿਚ ਦੇਰੀ ਨਾਲ ਵਿਗਿਆਨੀਆਂ ਨੂੰ ਡੈਲਟਾ ਵੈਰੀਐਂਟ ਦੀ ਨਿਗਰਾਨੀ ਕਰਨ ਲਈ ਹੋਰ ਸਮਾਂ ਮਿਲ ਜਾਵੇਗਾ।
ਵਾਇਰਸ ਦਾ ਇਹ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ ਵਿਚ ਪਛਾਣਿਆ ਗਿਆ ਸੀ। ਤਾਲਾਬੰਦੀ ਦੇ ਵਿਸਥਾਰ ਦੇ ਪ੍ਰਸਤਾਵ ਨੂੰ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਜਾਵੇਗਾ ਜਿੱਥੇ ਜਾਨਸਨ ਨੂੰ ਆਪਣੀ ਹੀ ਕੰਜ਼ਰਵੇਟਿਵ ਪਾਰਟੀ ਦੇ ਸਾਂਸਦਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹ ਤਾਲਾਬੰਦੀ ਨੂੰ ਹਟਾਉਣਦੀ ਮੰਗ ਕਰ ਰਹੇ ਹਨ।