ਅਧਿਆਪਕ ਤੋਂ ਤੰਗ ਹੋ ਵਿਦਿਆਰਥੀ ਨੇ ਚੁੱਕਿਆ ਇਹ ਖੌਫਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੈਦਰਾਬਾਦ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਵਿਦਿਆਰਥੀ ਨੇ ਜਮਾਤ 'ਚ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਉਸ ਦੇ ਅਧਿਆਪਕ ਚੰਗੇ ਨੰਬਰ ਨਾ ਆਉਣ 'ਤੇ ਉਸ ਨੂੰ ਤੰਗ - ਪ੍ਰੇਸ਼ਾਨ ਕਰਦੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਤਵਿਕ ਦੇ ਰੂਪ 'ਚ ਹੋਈ ਹੈ, ਜੋ ਸ਼੍ਰੀ ਚੈਤੰਨਿਆ ਜੂਨੀਅਰ ਕਾਲਜ 'ਚ ਪੜ੍ਹਦਾ ਸੀ। ਇਹ ਕਾਲਜ ਦੇ ਹੋਸਟਲ 'ਚ ਰਹਿੰਦਾ ਸੀ ,ਉਸ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਅਧਿਆਪਕ ਸਾਤਵਿਕ ਨਾਲ ਹਮੇਸ਼ਾ ਕੁੱਟਮਾਰ ਕਰਦੇ ਸਨ ।ਜਿਸ ਕਾਰਨ ਉਹ ਕਾਫੀ ਸਮੇ ਤੋਂ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸ ਨੇ ਅੱਜ ਖ਼ੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਵਿਦਿਆਰਥੀ ਦੇ ਪਿਤਾ ਨੇ ਕਿਹਾ ਉਹ ਕੁਝ ਦਿਨ ਪਹਿਲਾਂ ਹੀ ਉਸ ਨੂੰ ਮਿਲਣ ਗਿਆ ਸੀ। ਉਹ ਚਮੜੀ ਦੇ ਰੋਗ ਤੋਂ ਪੀੜਤ ਸੀ, ਇਸ ਲਈ ਉਨ੍ਹਾਂ ਨੇ ਉਸ ਲਈ ਦਵਾਈ ਵੀ ਲਈ ਸੀ, ਜਦੋ ਉਹ ਉਸ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਹੋਸਟਲ ਦਾ ਖਾਣਾ ਠੀਕ ਨਹੀਂ ਸੀ ਤੇ ਅਧਿਆਪਕ ਉਸ ਨਾਲ ਹਮੇਸ਼ਾ ਕੁੱਟਮਾਰ ਕਰਦੇ ਰਹਿੰਦੇ ਹਨ ।ਸਾਤਵਿਕ ਦੇ ਦੋਸਤ ਨੇ ਦੱਸਿਆ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਲਾਪਤਾ ਸੀ, ਕਈ ਥਾਵਾਂ 'ਤੇ ਉਸ ਦੀ ਭਾਲ ਕੀਤੀ ਗਈ ਪਰ ਉਹ ਨਹੀ ਮਿਲਿਆ ।ਫਿਰ ਕਲਾਸ 'ਚ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..