ਭਾਰਤੀ ਮਹਿਲਾ ਫ਼ੁੱਟਬਾਲ ਦੀ ਸੱਬ ਤੋਂ ਮਹਾਨ ਖਿਡਾਰੀ : ਐੱਨ ਰਤਨਬਾਲਾ ਦੇਵੀ

by vikramsehajpal

ਮਨੀਪੁਰ ਇਮਫਾਲ(ਦੇਵ ਇੰਦਰਜੀਤ): ਭਾਰਤ ਦੀ ਨੰਬਰ ਇਕ ਖਿਡਾਰਨ ਬਨਣ ਵਾਸਤੇ ਮਨੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ਵਿੱਚ ਪੈਂਦੇ ਨੰਬੋਲ ਖ਼ਥੋਂਗ ਦੀ ਜਨਮੀ ਐੱਨ ਰਤਨਬਾਲਾ ਦੇਵੀ ਇੱਕ ਲੰਬਾ ਸਫ਼ਰ ਤੈਅ ਕੀਤਾ।ਰਤਨਬਾਲਾ ਦੇਵੀ ਨੇ ਬਹੁਤ ਹੀ ਛੋਟੀ ਉਮਰ ਤੋਂ ਆਪਣੇ ਇਲਾਕੇ ਵਿੱਚ ਮੁੰਡਿਆਂ ਨਾਲ ਫ਼ੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ। ਮਸਤੀ ਲਈ ਸ਼ੁਰੂ ਹੋਈ ਗਤੀਵਿਧੀ ਉਸ ਲਈ ਜਨੂੰਨ ਵਿੱਚ ਬਦਲ ਗਈ ਅਤੇ ਰਤਨਬਾਲਾ ਨੇ ਗਰਾਉਂਡ ਵਿੱਚ ਵਧੇਰੇ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ।

ਪਰਿਵਾਰਕ ਸਹਿਯੋਗ ਤੋਂ ਉਤਸ਼ਾਹਿਤ, ਦੇਵੀ ਨੇ ਇਮਫ਼ਾਲ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਦਾ ਟਰੇਨਿੰਗ ਸੈਂਟਰ ਜੁਆਇਨ ਕਰਨ ਦਾ ਫ਼ੈਸਲਾ ਕੀਤਾ।

ਇਸ ਲਈ ਰਤਨਬਾਲਾ ਨੇ ਸਥਾਨਕ ਕ੍ਰਿਆਪਸਾ ਫ਼ੁੱਟਬਾਲ ਕਲੱਬ ਨੂੰ ਜੁਆਇਨ ਕੀਤਾ, ਜਿਥੇ ਉਨ੍ਹਾਂ ਨੂੰ ਕੋਚ ਉਜਾ ਚਾਉਬਾ ਵਲੋਂ ਸਿਖਲਾਈ ਦਿੱਤੀ ਗਈ।ਰਤਨਬਾਲਾ ਕਹਿਣਾ ਹੈ ਕਿ ਕਲੱਬ ਦਾ ਸਿਖਲਾਈ ਪ੍ਰੋਗਰਾਮ ਬਹੁਤ ਵਧੀਆ ਸੀ ਅਤੇ ਟੀਮ ਨੇ ਕਈ ਟੂਰਨਾਮੈਂਟਾਂ ਵਿੱਚ ਮੁਕਾਲਬਾ ਕੀਤਾ।

ਦੱਸਣਯੋਗ ਹੈ ਕੀ ਸਾਲ 2015 ਵਿੱਚ ਉਹ ਭਾਰਤੀ ਮਹਿਲਾ ਜੂਨੀਅਰ ਟੀਮ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਉਨ੍ਹਾਂ ਨੇ ਕਈ ਬੈਸਟ ਪਲੇਅਰ ਆਫ਼ ਦਾ ਟੂਰਨਾਮੈਂਟ ਸਨਮਾਨ ਵੀ ਜਿੱਤੇ।ਆਖ਼ਰ ਸਾਲ 2017 ਵਿੱਚ ਦੇਵੀ ਨੇ ਸੀਨੀਅਰ ਭਾਰਤੀ ਕੌਮੀ ਟੀਮ ਵਿੱਚ ਸ਼ਾਮਲ ਦਾ ਆਪਣਾ ਸੁਫ਼ਨਾ ਪੂਰਾ ਕੀਤਾ। ਭਾਰਤੀ ਟੀਮ ਵਿੱਚ ਉਨ੍ਹਾਂ ਦਾ ਕੰਮ ਮਿਡ-ਫ਼ੀਲਡ ਵਿੱਚ ਖੇਡਣਾ ਅਤੇ ਬਚਾਅ ਪੱਖ ਨੂੰ ਤਰਤੀਬਬੱਧ ਕਰਨਾ ਸੀ। ਜਿਥੇ ਉਹ ਇੱਕ ਸਖ਼ਤ ਬਚਾਅ ਟੀਮ ਬਣਾਈ ਰੱਖਦੇ ਸਨ, ਉਥੇ ਹੀ ਉਨ੍ਹਾਂ ਦੀਆਂ ਤੇਜ਼ ਗਤੀਵਿਧੀਆਂ ਅਕਸਰ ਵਿਰੋਧੀ ਟੀਮ ਲਈ ਖ਼ਤਰਾ ਬਣਾਈ ਰੱਖਦੀਆਂ ਸਨ।