ਹਾਂਗਕਾਂਗ ‘ਚ ਇਸ ਮੁਟਿਆਰ ਨੇ ਵਧਾਇਆ ਸਿੱਖਾਂ ਦਾ ਮਾਨ, ਬਣੀ ਪਹਿਲੀ ਅੰਮ੍ਰਿਤਧਾਰੀ ਅਧਿਕਾਰੀ

by

ਵਿਭਾਗ (Vikram Sehajpal) : ਹਾਂਗਕਾਂਗ ਜੇਲ੍ਹ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ। ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਔਰਤ ਦੀ ਜੇਲ ਵਿਭਾਗ ਵਿਚ ਨਿਯੁਕਤੀ ਕੀਤੀ ਗਈ ਹੈ। 24 ਸਾਲਾ ਸੁਖਦੀਪ ਕੌਰ ਅੰਮ੍ਰਿਤਧਾਰੀ ਹੈ ਅਤੇ ਸਿਰ 'ਤੇ ਦਸਤਾਰ ਸਜਾਉਂਦੀ ਹੈ। ਸੁਖਦੀਪ ਕੌਰ ਤਰਨ ਤਾਰਨ ਦੇ ਸਰਹੱਦੀ ਖੇਤਰ ਦੇ ਸਹੂਲਤਾਂ ਤੋਂ ਸੱਖਣੇ ਪਿੰਡ ਭੁੱਚਰ ਖੁਰਦ ਦੀ ਰਹਿਣ ਵਾਲੀ ਹੈ।

ਸੁਖਦੀਪ ਕੌਰ ਦਾ ਕਹਿਣਾ ਹੈ ਕਿ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ। 23 ਹਫ਼ਤੇ ਦੀ ਸਿਖ਼ਲਾਈ ਦੌਰਾਨ ਉਸ ਦੀਆਂ ਧਾਰਮਿਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਲਈ ਵਿਸ਼ੇਸ਼ ਤੌਰ 'ਤੇ ਵੱਖਰੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਦਸਤਾਰਧਾਰੀ ਔਰਤ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ-ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋਂ ਦੂਜੇ ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। 

ਸੁਖਦੀਪ ਕੌਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਜੇਲ੍ਹ ਵਿਭਾਗ ਵਿਚ ਉੱਚ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਂਅ ਅਤੇ ਵਿਲੱਖਣ ਪਛਾਣ ਨੂੰ ਉੱਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ।ਜਾਣਕਾਰੀ ਮੁਤਾਬਕ ਹਿੰਦ-ਪਾਕਿ ਸਰਹੱਦ ਦੇ ਐਨ ਨਾਲ ਲੱਗਦੇ ਪਿੰਡ ਭੁੱਚਰ ਖੁਰਦ ਵਿੱਚ ਸੁਖਦੀਪ ਕੌਰ ਦਾ ਖੇਤਾਂ ’ਚ ਬਣਿਆ ਘਰ ਪਿੰਡ ਨੇੜਿਓਂ ਲੰਘਦੀ ਸੜਕ ਤੋਂ ਚਾਰ ਕਿਲੋਮੀਟਰ ਦੂਰ ਕੱਚੇ ਰਾਹਾਂ ’ਤੇ ਜਾ ਕੇ ਹੈ, ਜਿੱਥੇ ਆਉਣ-ਜਾਣ ਦਾ ਕੋਈ ਸਾਧਨ ਨਹੀਂ।

More News

NRI Post
..
NRI Post
..
NRI Post
..