ਯੂਕਰੇਨ ਤੋਂ 249 ਭਾਰਤੀਆਂ ਨੂੰ ਲੈਕੇ ਦਿੱਲੀ ਪਹੁੰਚੀ ਪੰਜਵੀ ਫਲਾਈਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਚੱਲ ਰਿਹਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੇਂਸਕੀ ਨੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੇ ਇਲਾਵਾ ਪੋਲੈਂਡ ਦੇ ਰਾਸ਼ਟਰਪਤੀ ਨਾਲ ਰੂਸ ਦੇ ਹਮਲਿਆਂ ਦੇ ਸਬੰਧ 'ਚ ਗੱਲ ਕੀਤੀ ਹੈ। ਇਸ ਗੱਲ ਬਾਤ 'ਚ ਤਿੰਨੇ ਰਾਸ਼ਟਰ ਮਿਲ ਕੇ ਰੂਸ ਦੀ ਸਾਹਮਣਾ ਕਰਨ ਲਈ ਰਾਜ਼ੀ ਹੋਏ ਹਨ। ਭਾਰਤ ਨੇ ਯੂਕਰੇਨ ਤੋਂ ਆਪਣੇ ਲਗਭਗ 2,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ ।

ਯੂਕਰੇਨ 'ਚ ਫਸੇ 249 ਭਾਰਤੀ ਨਾਗਰਿਕਾਂ ਨੂੰ ਲੋਕੇ ਬੂਖਾਰੇਸਟ ਤੋਂ ਰਵਾਨਾ ਹੋਈ ਪੰਜਵੀ ਆਪਰੇਸ਼ਨ ਗੰਗਾ ਫਲਾਈਟ ਦਿੱਲੀ ਏਅਰਪੋਰਟ ਪਹੁੰਚੀ। ਇਥੇ ਪਹੁੰਚੇ ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੇ ਸਾਡੀ ਬਹੁਤ ਮਦਦ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਮੀਦ ਹੈ ਕਿ ਸਾਰਿਆਂ ਨੂੰ ਉਥੋਂ ਵਾਪਸ ਲਿਆਂਦਾ ਜਾਵੇਗਾ।