ਕਰੋਨਾ ਖਿਲਾਫ ਲੜਾਈ: ਕੈਪਟਨ ਨੇ ਰਾਧਾ ਸੁਆਮੀ ਡੇਰਾ ਮੁਖੀ ਨੂੰ ਪੱਤਰ ਲਿੱਖ ਮੰਗੀ ਮਦਦ

by vikramsehajpal

ਚੰਡੀਗੜ੍ਹ (ਐੱਨ.ਆਰ.ਆਈ. ਮੀਡਿਆ)- ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਘੇਰਾ ਪਾਉਂਦਿਆਂ ਕਿਹਾ ਕਿ ਉਹ ਬਾਦਲਾਂ ਦੀ ਢਾਲ ਬਣੇ ਹੋਏ ਹਨ ਤੇ ਮਾਫੀਆ ਰਾਜ ਨੂੰ ਉਤਸ਼ਾਹਤ ਕਰ ਰਹੇ ਹਨ।

ਸਿੱਧੂ ਨੇ ਟਵੀਟ ਕੀਤਾ, “ਵਿਧਾਇਕ ਇਸ ਗੱਲ ’ਤੇ ਸਹਿਮਤ ਹਨ ਕਿ ਪੰਜਾਬ ’ਚ ਕਾਂਗਰਸ ਦੀ ਥਾਂ ਬਾਦਲਾਂ ਦੀ ਸਰਕਾਰ ਹੈ। ਸਾਡੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਦੀ ਥਾਂ ਪੁਲੀਸ ਤੇ ਅਫਸਰਸ਼ਾਹੀ ਬਾਦਲ ਪਰਿਵਾਰ ਦੇ ਕਹੇ ਮੁਤਾਬਕ ਚਲਦੀ ਹੈ। ਰਾਜ ਦੀ ਸਰਕਾਰ ਲੋਕਾਂ ਦੀ ਭਲਾਈ ਕਰਨ ਦੀ ਥਾਂ ਮਾਫੀਆ ਰਾਜ ਦੇ ਅਧੀਨ ਹੈ।’’

ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਮੰਤਰੀ ’ਤੇ ਮੁੜ ਨਿਸ਼ਾਨਾ ਸੇਧਦਿਆਂ
ਅੰਮ੍ਰਿਤਸਰ- ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਾਰਨ ਸਰਕਾਰ ਨੂੰ ਹਾਈ ਕੋਰਟ ਦੇ ਹੁਕਮ ਮੰਨਣ ਲਈ ਮਜਬੂਰ ਹੋਣਾ ਪਿਆ ਹੈ, ਜੋ ਕਿ ਦੁਖਦਾਈ ਹੈ। ਆਪਣੀਆਂ ਇਹ ਭਾਵਨਾਵਾਂ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਪ੍ਰਗਟਾਈਆਂ ਹਨ।

ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਵਿਚ ਇਕ ਹੋਰ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਗ੍ਰਹਿ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਲਿਖਿਆ ਕਿ ਜਿਸ ਮਾਮਲੇ ਨੂੰ ਲੈ ਕੇ ਸੂਬੇ ਦੇ ਲੋਕ ਨਿਰੰਤਰ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਇਨਸਾਫ਼ ਲੈਣ ਲਈ ਖੜ੍ਹੇ ਹੋਏ ਹਨ, ਉਸ ਮਾਮਲੇ ਵਿਚ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਾਰਨ ਸਰਕਾਰ ਹਾਈ ਕੋਰਟ ਦੇ ਆਦੇਸ਼ ਮੰਨਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕ ਹੋਰ ਨਵੀਂ ਜਾਂਚ ਟੀਮ ਬਣਾਉਣ ਅਤੇ ਉਸ ਨੂੰ ਜਾਂਚ ਲਈ 6 ਮਹੀਨੇ ਦੇਣ ਦਾ ਮਤਲਬ, ਸਰਕਾਰ ਵਲੋਂ ਲੋਕਾਂ ਨਾਲ ਕੀਤੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਨ ਵਿਚ ਹੋਰ ਦੇਰ ਕਰਨਾ ਹੈ। ਬਦਕਿਸਮਤੀ ਨਾਲ ਇਸ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੱਕ ਲਟਕਾਇਆ ਗਿਆ। ਆਪਣੀਆਂ ਕੁਝ ਸਤਰਾਂ ਰਾਹੀਂ ਸਿੱਧੂ ਨੇ ਅਸਿੱਧੇ ਤੌਰ ’ਤੇ ਦੋਸ਼ ਲਾਇਆ ਕਿ ਸਰਕਾਰ ਇਸ ਮਾਮਲੇ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੱਕ ਲਟਕਾਉਣਾ ਚਾਹੁੰਦੀ ਹੈ।

ਉਨ੍ਹਾਂ ਇਸ ਨੂੰ ਦੁਖਦਾਈ ਦੱਸਿਆ। ਇਸ ਤੋਂ ਪਹਿਲਾਂ ਵੀ ਟਵੀਟ ਰਾਹੀਂ ਉਹ ਦੋਸ਼ ਲਾ ਚੁੱਕੇ ਹਨ ਕਿ ਇਸ ਮਾਮਲੇ ਵਿਚ ਜਾਣਬੁੱਝ ਕੇ ਦੇਰ ਕੀਤੀ ਗਈ ਹੈ ਅਤੇ ਨਿਆਂ ਮਿਲਣ ਵਿਚ ਦੇਰ ਹੋਈ ਹੈ ਜੋ ਕਿ ਲੋਕਾਂ ਵਲੋਂ ਮਿਲੇ ਫ਼ਤਵੇ ਦੇ ਖ਼ਿਲਾਫ਼ ਹੈ। ਇਸ ਮਾਮਲੇ ਵਿਚ 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਅਤੇ ਜਾਂਚ ਕਮੇਟੀਆਂ ਬਣਾਈਆਂ ਗਈਆਂ। ਇਸ ਮਾਮਲੇ ਦੀ ਵਾਰ-ਵਾਰ ਕੀਤੀ ਜਾਂਚ ਕਾਰਨ ਸਬੂਤ ਕਮਜ਼ੋਰ ਹੁੰਦੇ ਗਏ ਅਤੇ ਦੋਸ਼ੀਆਂ ਨੂੰ ਆਪਣੀ ਰੱਖਿਆ ਲਈ ਬਲ ਮਿਲਿਆ।