ਲੰਡਨ ‘ਚ ਭਾਰਤੀਆਂ ਵਿਚਾਲੇ ਹੋਈ ਝੜਪ 3 ਦੀ ਮੌਤ, 2 ਗ੍ਰਿਫ਼ਤਾਰ

by mediateam

ਲੰਡਨ (Nri Media) : ਲੰਡਨ ਵਿੱਚ ਸਿੱਖਾਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੁੱਟਾਂ ਵਿੱਚ ਹੋਈ ਲੜਾਈ ਕਾਰਨ 3 ਵਿਅਕਤੀਆਂ ਦੀ ਮੌਤ ਹੋਈ ਹੈ। ਖ਼ਬਰਾਂ ਮੁਤਾਬਕ, ਇਸ ਮਾਮਲੇ ਵਿੱਚ ਹੱਤਿਆ ਦੇ ਸ਼ੱਕ ਦੇ ਆਧਾਰ 'ਤੇ 29 ਤੇ 39 ਸਾਲਾ ਦੋ ਸਿੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 


ਇਹ ਘਟਨਾ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਸੈਵਨ ਕਿੰਗਜ਼ ਰੇਲਵੇ ਸਟੇਸ਼ਨ ਦੇ ਨਜ਼ਦੀਕ ਹੋਈ।ਮ੍ਰਿਤਕਾਂ ਦੀ ਉਮਰ ਲਗਭਗ 20 ਤੋਂ 30 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਉਨ੍ਹਾਂ ਉੱਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ ਤੇ ਮੌਕੇ ਉੱਤੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। 


ਇਸ ਤੋਂ ਬਾਅਦ ਕਾਤਲਾਂ ਨੇ ਇਸ ਭਿਆਨਕ ਦ੍ਰਿਸ਼ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ, ਜਿਸ ਵਿੱਚ ਮ੍ਰਿਤਕ ਖ਼ੂਨ ਨਾਲ ਲੱਥਪਥ ਹੋਏ ਸਟੇਸ਼ਨ ਦੇ ਨਜ਼ਦੀਕ ਪੌੜੀਆਂ ਦੇ ਨੀਚੇ ਪਏ ਹੋਏ ਸਨ। ਸਟੇਸ਼ਨ ਦੇ ਨਜ਼ਦੀਕ ਸਥਿਰ ਇੱਕ ਟੈਕਸੀ ਕੰਪਨੀ ਨੇ ਮਾਲਕ ਦਾ ਕਹਿਣਾ ਹੈ ਕਿ ਆਦਮੀ ਆਪਣੇ ਘਰ ਤੋਂ ਖ਼ੂਨ ਨਾਲ ਲਥਪਥ ਹੋ ਬਾਹਰ ਨਿਕਲਿਆ ਤੇ ਮਦਦ ਦੀ ਬੁਲਾਉਣ ਲੱਗਾ। ਜਾਂਚ ਏਜੰਸੀ ਨੇ ਇਸ ਤਿਹਰੇ ਕਤਲ ਕਾਂਡ ਦੀ ਜਾਂਚ ਕਰਨਾ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰਾਂ ਨੂੰ ਘਟਨਾ ਦੇ ਬਾਰੇ ਸੂਚਿਤ ਕਰ ਦਿੱਤਾ ਹੈ।