ਸਲਮਾਨ ਖ਼ਾਨ ਨੂੰ ਵੱਡੀ ਰਾਹਤ ਰਿਲੀਜ਼ ਹੋਏਗੀ ਫ਼ਿਲਮ ‘BHARAT’

by

ਮੁੰਬਈ (ਵਿਕਰਮ ਸਹਿਜਪਾਲ) : ਦਿੱਲੀ ਹਾਈ ਕੋਰਟ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਤੇ ਰੋਕ ਲਾਉਣ ਵਾਲੀ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ "ਭਾਰਤ ਦੇਸ਼ ਦਾ ਅਧਿਕਾਰਕ ਨਾਂਅ ਹੈ ਅਤੇ ਇਸ ਨਾਂਅ ਤੋਂ ਫ਼ਿਲਮ ਬਣਾਉਣਾ ਗਲਤ ਹੈ।" ਸਲਮਾਨ ਖ਼ਾਨ ਦੀ ਇਹ ਫ਼ਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ। ਜੱਜ ਜੇ.ਆਰ ਮਿਧਾ ਅਤੇ ਚੰਦਰ ਸ਼ੇਖਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਅਰਜ਼ੀ ਪਟੀਸ਼ਨ ਦਾਇਰ ਕਰਨ ਵਾਲੇ ਨੇ ਫ਼ਿਲਮ ਤੋਂ ਲਾਭ ਲੈਣ ਲਈ ਕੀਤੀ ਹੋਵੇ।

ਪਟੀਸ਼ਨ ਜਲਦਬਾਜ਼ੀ 'ਚ ਦਾਇਰ ਕੀਤੀ ਗਈ ਹੈ ਕਿਉਂਕਿ ਪਟੀਸ਼ਨ ਦਾਇਰ ਕਰਨ ਵਾਲੇ ਨੇ ਹੁਣ ਤੱਕ ਫ਼ਿਲਮ ਨੂੰ ਨਹੀਂ ਦੇਖਿਆ ਹੈ। ਜ਼ਿਕਰਯੋਗ ਹੈ ਕਿ ਇਸ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਕਿਸੇ ਵੀ ਕਾਰੋਬਾਰ, ਵਪਾਰ ਜਾਂ ਟ੍ਰੇਡਮਾਰਕ ਆਦਿ ਲਈ 'ਭਾਰਤ ਸ਼ਬਦ ਦਾ ਪ੍ਰਯੋਗ ਨਹੀਂ ਹੋ ਸਕਦਾ।' ਪਟੀਸ਼ਨ 'ਚ ਕਿਹਾ ਗਿਆ ਸੀ ਕਿ ਸੰਵਿਧਾਨ ਮੁਤਾਬਿਕ, 'ਭਾਰਤ' ਦੇਸ਼ ਦਾ ਅਧਿਕਰਕ ਨਾਂਅ ਅਤੇ ਇਸ ਨਾਂਅ 'ਤੇ ਫਿਲਮ ਬਣਾਉਣ ਗਲਤ ਹੈ। ਪਤੀਸ਼ਨ 'ਚ ਸਲਮਾਨ ਖ਼ਾਨ, ਅਲੀ ਅੱਬਾਸ ਜ਼ਫ਼ਰ ਅਤੇ ਕੇਂਦਰ ਨੂੰ ਭਾਰਤ ਨਾਂਅ ਦੇ ਸਾਰੇ ਸਾਰੇ ਡਾਇਲਾਗ ਬਦਲਣ ਦੀ ਮੰਗ ਕੀਤੀ ਗਈ ਸੀ।


More News

NRI Post
..
NRI Post
..
NRI Post
..