ਬੋਰਵੈੱਲ ‘ਚ ਡਿੱਗੇ ‘ਰਿਤਿਕ’ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਧਾਈ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਖਿਆਲ ਬੁਲੰਦਾ 'ਚ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ 4 ਸਾਲਾਂ ਦੇ ਬੱਚੇ ਰਿਤਿਕ ਦਾ ਅੱਡਾ ਧੂਰੀਆ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਬੱਚੇ ਨੂੰ ਅੰਤਿਮ ਵਿਧਾਈ ਦਿੱਤੀ ਗਈ।

ਮ੍ਰਿਤਕ ਬੱਚੇ ਦੇ ਪਿਤਾ ਰਜਿੰਦਰ 'ਤੇ ਮਾਤਾ ਬਿਮਲਾ ਨੂੰ ਵਿਧਾਇਕ ਜਸਵੀਰ ਸਿੰਘ ਰਾਜ, ਬਾਬਾ ਦੀਪ ਸਿੰਘ, ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਸਮੇਤ ਵੱਡੀ ਗਿਣਤੀ 'ਚ ਇਕੱਠੇ ਲੋਕਾਂ ਨੇ ਦਿਲਾਸਾ ਦਿੱਤਾ ਅਤੇ ਬੱਚੇ ਨੂੰ ਸ਼ਰਧਾਂਜਲੀ ਦਿੱਤੀ।

ਜ਼ਿਕਰਯੋਗ ਹੈ ਕਿ ਬੱਚੇ ਨੂੰ ਕੁੱਤੇ ਪੈ ਗਏ ਤੇ ਇਹ ਬੱਚਾ ਨਾਲ ਲੱਗਦੇ ਖੇਤਾਂ 'ਚ ਆਪਣੇ ਬਚਾਅ ਲਈ ਜ਼ਮੀਨ ਤੋਂ ਕਰੀਬ 2-3 ਫੁੱਟ ਉੱਚੇ ਖ਼ਾਲੀ ਬੋਰ 'ਤੇ ਚੜ੍ਹ ਗਿਆ ਤੇ ਬੋਰੀ ਸਮੇਤ ਬੋਰ ’ਚ ਡਿੱਗ ਪਿਆ। ਬੱਚੇ ਨੂੰ 8 ਘੰਟਿਆਂ ਦੀ ਮੁਸ਼ੱਕਤਲ ਤੋਂ ਬਾਅਦ ਬਾਹਰ ਕੱਢਿਆ ਗਿਆ ਪਰ ਹਸਪਤਾਲ ਵਿਖੇ ਇਹ ਬੱਚਾ ਜ਼ਿੰਦਗੀ ਦੀ ਜੰਗ ਹਾਰ ਗਿਆ।