ਫਾਈਨਲ ਮੁਕਾਬਲਾ ਹੋਇਆ ਟਾਈ, ਇੰਗਲੈਂਡ ਬਣਿਆ ਚੈਂਪੀਅਨ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਵਰਲਡ ਕੱਪ 2019 ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਅੱਜ ਲੰਡਨ ਦੇ ਲਾਰਡਸ ਮੈਦਾਨ 'ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਗਿਆ ਜਿੱਥੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 8 ਵਿਕਟਾਂ ਗੁਆ ਕੇ 50 ਓਵਰਾਂ ਵਿਚ ਇੰਗਲੈਂਡ ਨੂੰ 242 ਦੌਡ਼ਾਂ ਦਾ ਟੀਚਾ ਦਿੱਤਾ। ਟੀਚੇ ਤਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਵੀ 50 ਓਵਰਾਂ ਵਿਚ 241 ਦੌਡ਼ਾਂ ਬਣਾ ਮੈਚ ਟਾਈ ਕਰ ਦਿਤਾ। 


ਜਿਸ ਤੋਂ ਬਾਅਦ ਮੈਚ ਸੂਪਰ ਓਵਰ ਵਿਚ ਚਲਾ ਗਿਆ ਜਿਸ ਵਿਚ ਇੰਗਲੈਂਡ ਨੇ ਨਿਊਜ਼ੀਲੈਂਡ ਅਗੇ 16 ਦੌਡ਼ਾਂ ਦਾ ਟੀਚਾ ਰੱਖਿਆ ਤੇ ਸੂਪਰ ਓਵਰ ਵਿੱਚ ਵੀ ਦੋਹਾਂ ਟੀਮਾਂ ਦਰਮਿਆਨ ਮੈਚ ਬਰਾਬਰ ਰਿਹਾ ਪਰ ਇੰਗਲੈਂਡ ਇਸ ਵਿਸ਼ਵ ਕੱਪ ਦਾ ਜੇਤੂ ਰਿਹਾ ਕਿਉਂਕਿ ਉਸ ਨੇ ਮੈਚ ਵਿੱਚ ਬਾਊਡਰੀਆਂ ਜਾਂ ਚੌਕੇ-ਛੱਕੇ ਜਿਆਦਾ ਲਾਏ ਸਨ। 


ਇਸ ਲਈ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਇੰਗਲੈਂਡ ਵਿਸ਼ਵ ਕੱਪ ਦਾ ਜੇਤੂ ਰਿਹਾ। ਇੰਨਾ ਘੱਟ ਸਕੋਰ ਸੀ ਪਰ ਫਿਰ ਵੀ ਮੈਚ ਅਖੀਰਲੇ ਆਖ਼ਿਰੀ ਗੇਂਦ ਤੱਕ ਗਿਆ ਤੇ ਫਿਲਹਾਲ ਮਾਮਲਾ ਸੁਪਰ ਓਵਰ 'ਚ ਪਹੁੰਚਿਆ। ਟੀਮਾਂ ਦੇ ਸਕੋਰ ਬਰਾਬਰ ਹੋ ਗਏ ਇਸ ਕਈ ਹੁਣ ਇੱਕ-ਇੱਕ ਓਵਰ ਤੇ 3-3 ਬੱਲੇਬਾਜ਼ਾਂ ਨੂੰ ਖੇਡਣ ਦਾ ਮੌਕਾ ਮਿਲਿਆ।