ਵਿੱਤ ਮੰਤਰੀ Harpal Cheema ਨੇ ਲਾਈਵ ਕੀਤੀ ਟਰੱਕਾਂ ਦੀ ਚੈਕਿੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿੱਤ ਮੰਤਰੀ ਹਰਪਾਲ ਚੀਮਾਂ ਨੇ ਦਿੱਲੀ- ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲਾਈਵ ਟਰੱਕਾਂ ਦੀ ਚੈਕਿੰਗ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਹਨ । ਹਰਪਾਲ ਚੀਮਾ ਨੇ ਸੂਬੇ ਵਿੱਚ ਆ ਰਹੇ ਤੇ ਜਾ ਰਹੇ ਟਰੱਕਾਂ ਦੀ ਚੈਂਗ ਕਰਕੇ GST ਦੀ ਚੋਰੀ ਦੀ ਚੈਕਿੰਗ ਵੀ ਕੀਤੀ।

ਉਨ੍ਹਾਂ ਨੇ ਕਿਹਾ ਕਿ GST ਚੋਰੀ ਦੀ ਸ਼ਿਕਾਇਤਾਂ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨਾਲ ਮਿਲ ਕੇ ਚੈਕਿੰਗ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਟਰੱਕਾਂ ਵਾਲਿਆਂ ਲੋਕ ਲੱਦੇ ਹੋਏ ਸਾਮਾਨ ਦੇ ਬਿੱਲ ਤੱਕ ਨਹੀਂ ਸੀ। ਉਨ੍ਹਾਂ ਨੇ ਕਿਹਾ ਅਜਿਹੇ ਸਾਰੇ ਟਰੱਕ ਵਾਲਿਆਂ ਨੂੰ ਬਣਦਾ ਜੁਰਮਾਨਾ ਲਗਾਇਆ ਜਾਵੇਗਾ।