ਵਿੱਤੀ ਸੰਕਟ : ਪੰਜਾਬ ‘ਚ ਆਮਦਨ ਦਾ ਟੀਚਾ ਨਹੀ ਹੋ ਰਿਹਾ ਪੂਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਦਾ ਵਿੱਤੀ ਸੰਕਟ ਦਿਨ ਪ੍ਰਤੀ ਵੱਧਦਾ ਜਾ ਰਿਹਾ ਹੈ। ਸਰਕਾਰ ਦੀ ਉਮੀਦ ਅਨੁਸਾਰ ਆਮਦਨ ਦਾ ਟੀਚਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਭਾਰਤ ਦੇ CAN ਦੇ ਅਕਤੂਬਰ 2022 ਤੱਕ ਦੇ ਅੰਕੜੇ ਸਰਕਾਰ ਦੀ ਵਿੱਤੀ ਹਾਲਤ ਦੱਸ ਰਹੇ ਹਨ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪੰਜਾਬ ਨੇ ਸਭ ਤੋਂ ਵਧੀਆ ਸ਼ਰਾਬ ਨੀਤੀ ਬਣਾਈ ਹੈ ਪਰ ਸ਼ਰਾਬ ਨੀਤੀ ਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸ਼ਰਾਬ ਤੋਂ 47.87 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ ਪਰ ਅਕਤੂਬਰ ਮਹੀਨੇ ਤੱਕ ਇਸ 'ਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ। ਪਿਛਲੇ ਸਾਲ ਸਰਕਾਰ ਨੂੰ ਪੈਟਰੋਲ ਤੋਂ 4275 ਕਰੋੜ ਦੀ ਆਮਦਨ ਹੋਈ ਸੀ ਜਦਕਿ ਇਸ ਸਾਲ ਅਕਤੂਬਰ ਤੱਕ 3345 ਕਰੋੜ ਦੀ ਆਮਦਨ ਹੋਈ ਸੀ । ਪੰਜਾਬ ਸਰਕਾਰ ਦੇ ਖਰਚ 'ਚ ਪਿਛਲੇ ਸਾਲ ਨਾਲੋਂ 10.57 ਫੀਸਦੀ ਦਾ ਇਜ਼ਾਫਾ ਹੋਇਆ ਹੈ ।