ਕੀ ਅਮਰੂਦ-ਅਨਾਰ ਦੀਆਂ ਪੱਤੀਆਂ ਦੇ ਫੇਸਪੈਕ ਨਾਲ ਚਿਹਰੇ ਤੇ ਆਉਂਦਾ ਨਿਖਾਰ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮਤੌਰ 'ਤੇ ਲੋਕ ਚਿਹਰੇ ਨੂੰ ਚਮਕਦਾਰ ਅਤੇ ਖੂਬਸੂਰਤ ਬਣਾਉਣ ਲਈ ਕਈ ਤਰੀਕੇ ਅਜ਼ਮਾਉਂਦੇ ਹਨ। ਕੁਝ ਲੋਕ ਚਿਹਰੇ ਨੂੰ ਨਿਖਾਰਨ ਲਈ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਨੂੰ ਪਹਿਲ ਦਿੰਦੇ ਹਨ।

ਅਨਾਰ ਦੀਆਂ ਪੱਤੀਆਂ ਨਾਲ ਕਰੋ ਮਸਾਜ : ਅਨਾਰ ਦੇ ਪੱਤਿਆਂ ਨੂੰ ਫੋਲੇਟ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਦੇ ਲਈ ਅਨਾਰ ਦੇ ਪੱਤਿਆਂ ਨੂੰ 250 ਮਿਲੀਲੀਟਰ ਤਿਲ ਦੇ ਤੇਲ ਵਿੱਚ ਉਬਾਲੋ। ਕਰੀਬ ਅੱਧੇ ਘੰਟੇ ਤੱਕ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਕੇ ਬੋਤਲ 'ਚ ਭਰ ਲਓ।

ਅਮਰੂਦ ਦਾ ਫੇਸ ਪੈਕ : ਅਮਰੂਦ ਦੇ ਪੱਤੇ ਐਂਟੀ-ਆਕਸੀਡੈਂਟਸ ਅਤੇ ਐਂਟੀ-ਏਜਿੰਗ ਤੱਤ ਨਾਲ ਭਰਪੂਰ ਹੁੰਦੇ ਹਨ। ਜੋ ਚਿਹਰੇ ਦੀਆਂ ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਅਮਰੂਦ ਦੀਆਂ 2-3 ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ।

ਕੜੀ ਪੱਤੇ ਦਾ ਫੇਸ ਪੈਕ : ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਤੱਤ ਵਾਲੇ ਕੜੀ ਪੱਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ 1 ਕੱਪ ਨਾਰੀਅਲ ਤੇਲ 'ਚ 35-40 ਕੜੀ ਪੱਤੇ ਪਾ ਕੇ ਅੱਧੇ ਘੰਟੇ ਤੱਕ ਉਬਾਲ ਲਓ। ਹੁਣ ਇਸ ਨੂੰ ਠੰਡਾ ਹੋਣ ਤੋਂ ਬਾਅਦ ਛਾਣ ਲਓ ਅਤੇ ਸ਼ੀਸ਼ੀ 'ਚ ਰੱਖ ਲਓ।