ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਰਹੇਗਾ ਬੰਦ 26 ਮਾਰਚ ਨੂੰ

by vikramsehajpal

ਦਿੱਲੀ,(ਦੇਵ ਇੰਦਰਜੀਤ) :ਦੇਸ਼ ਭਰ ਦੇ ਕਿਸਾਨ ਇਸ ਬੰਦ 'ਚ ਸ਼ਾਮਲ ਹੋਣਗੇ। ਇਸ ਦੌਰਾਨ ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸਥਾਪਨਾਵਾਂ ਨੂੰ ਬੰਦ ਰੱਖਿਆ ਜਾਵੇਗਾ। ਸ਼ੁੱਕਰਵਾਰ (26 ਮਾਰਚ) ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਭਾਰਤ ਬੰਦ ਕੀਤਾ ਜਾਵੇਗਾ। ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੜ੍ਹੇ ਕਿਸਾਨ ਕੱਲ੍ਹ ਪੂਰੇ ਦੇਸ਼ 'ਚ ਭਾਰਤ ਬੰਦ ਕਰਨਗੇ। ਹਾਲਾਂਕਿ, ਇਸ 'ਚ ਵਪਾਰੀ ਸੰਗਠਨ ਪੂਰੇ ਭਾਗੀਦਾਰ ਦੇਣਗੇ ਜਾਂ ਨਹੀਂ ਇਸ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ।

ਇਸ 12 ਘੰਟੇ ਬੰਦ ਦੌਰਾਨ ਦੇਸ਼ ਭਰ ਦੀਆਂ ਦੁਕਾਨਾਂ, ਬਾਜ਼ਾਰ ਤੇ ਵਪਾਰਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਸਾਰੇ ਤਰ੍ਹਾਂ ਦੀਆਂ ਦੁਕਾਨਾਂ ਤੇ ਵਪਾਰਕ ਸੰਸਥਾਨ ਬੰਦ ਰਹਿਣਗੇ। ਇਸ ਦੌਰਾਨ ਦੁੱਧ ਤੇ ਡੇਅਰੀ ਦੇ ਉਤਪਾਦਾਂ ਦੀ ਡਿਲਵਰੀ ਨੂੰ ਲੈ ਕੇ ਸਮੱਸਿਆ ਆ ਸਕਦੀ ਹੈ। ਅਜਿਹੇ 'ਚ ਤੁਸੀਂ ਰੋਜ਼ ਦੁੱਧ ਤੇ ਡੇਅਰੀ ਦੇ ਉਤਪਾਦਾਂ ਦੀ ਕਰ ਲਿਆਉਂਦੇ ਹੋ ਤਾਂ ਤੁਸੀਂ ਅੱਜ ਸ਼ਾਮ ਨੂੰ ਹੀ ਇਸ ਦੀ ਵਿਵਸਥਾ ਕਰ ਲਓ। ਕਿਸਾਨ ਸੰਗਠਨਾਂ ਨੇ ਕਿਹਾ ਕਿ ਲੋਕਾਂ ਤੋਂ ਸਵੇਛਾ ਨਾਲ ਦੁਕਾਨਾਂ ਬੰਦ ਰੱਖਣ ਨੂੰ ਕਿਹਾ ਗਿਆ ਹੈ।

ਭਾਰਤ ਬੰਦ ਦੌਰਾਨ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਵੇਗਾ। ਇਸ ਕਾਰਨ ਤੋਂ ਆਵਾਜਾਈ ਪੂਰੀ ਤਰ੍ਹਾਂ ਨਾਲ ਠੀਕ ਰਹੇਗੀ। ਫੈਕਟਰੀਆਂ-ਕੰਪਨੀਆਂ ਨੂੰ ਨਾ ਬੰਦ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪੈਟਰੋਲ ਪੰਪ, ਪਰਚੂਨ ਦੀਆਂ ਦੁਕਾਨਾਂ, ਮੈਡੀਕਲ ਸਟੋਰ, ਜਨਰਲ ਸਟੋਰ ਤੇ ਕਿਤਾਬਾਂ ਦੀਆਂ ਦੁਕਾਨਾਂ ਵੀ ਇਸ ਦੌਰਾਨ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਭਾਰਤ ਬੰਦ ਦੌਰਾਨ ਕਿਸਾਨ ਰੇਲ ਮਾਰਗ ਨੂੰ ਵੀ ਬਾਧਿਤ ਨਹੀਂ ਕਰਨਗੇ।