ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ‘ਚ ਲੱਗੀ ਅੱਗ, ਮਚੀ ਹਫੜਾ-ਦਫੜੀ

by jaskamal

ਨਿਊਜ਼ ਡੈਸਕ : ਅੰਮ੍ਰਿਤਸਰ ਸਥਿਤ ਸਕੂਲ 'ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਬੱਚੇ ਸਕੂਲ 'ਚ ਬਾਹਰ ਨਿਕਲ ਆਏ। ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਉਤੇ ਅੱਗ ਬੁਝਾਓ ਸਿਲੰਡਰਾਂ ਨਾਲ ਅੱਗ 'ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਗ ਲੱਗ ਗਈ। ਇਕ ਕਲਾਸ ਵਿੱਚ ਲੱਗੇ ਸਮਾਰਟ ਬੋਰਡ ਵਿੱਚ ਸਪਾਰਕਿੰਗ ਤੋਂ ਬਾਅਦ ਲੱਗੀ ਅੱਗ।

ਅੱਗ ਲੱਗਣ ਨਾਲ ਬੱਚਿਆਂ 'ਚ ਘਬਰਾਹਟ ਵਾਲਾ ਮਾਹੌਲ ਬਣ ਗਿਆ। ਬੱਚੇ ਡਰ ਕੇ ਕਲਾਸਾਂ ਵਿਚੋਂ ਬਾਹਰ ਨੂੰ ਭੱਜ ਲਏ। ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਉਤੇ ਅੱਗ ਬੁਝਾਓ ਸਿਲੰਡਰਾਂ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਨਾਲ ਪ੍ਰਬੰਧਕਾਂ ਦੀ ਮੁਸਤੈਲੀ ਨਾਲ ਵੱਡੀ ਦੁਰਘਟਨਾ ਟਲ ਗਈ।ਜਦ ਅੱਗ ਲੱਗਣ ਦੀ ਖਬਰ ਮਾਪਿਆਂ ਕੋਲ ਪੁੱਜੀ ਤਾਂ ਸਹਿਮੇ ਹੋਏ ਮਾਪੇ ਸਕੂਲ ਦੇ ਬਾਹਰ ਪੁੱਜ ਗਏ। ਇਸ ਤੋਂ ਬਾਅਦ ਜ਼ਿਆਦਾ ਮਾਪੇ ਆਪਣੇ ਬੱਚਿਆਂ ਵਾਪਸ ਆਪਣੇ ਨਾਲ ਲੈ ਗਏ।