ਮਰੀਜ਼ ਲੈ ਕੇ ਜਾ ਰਹੀ ਐਂਬੂਲੈਂਸ ‘ਚ ਲੱਗੀ ਅੱਗ, ਮਰੀਜ਼ ਦਾ ਬਚਾਅ ਪਰ…

by jaskamal

ਨਿਊਜ਼ ਡੈਸਕ : ਦੇਰ ਰਾਤ ਨਵਾਂ ਸ਼ਹਿਰ-ਚੰਡੀਗੜ੍ਹ ਮਾਰਗ 'ਤੇ ਬਲਾਚੌਰ ਦੇ ਪਿੰਡ ਲੋਹਟ ਨਜ਼ਦੀਕ ਇਕ ਐਬੂਲੈਂਸ, ਜੋ ਕਿ ਇਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਮਰੀਜ਼ ਨੂੰ ਲੈਣ ਗਈ ਸੀ। ਇਸ ਦੌਰਾਨ ਇਕ ਭਿਆਨਕ ਹਾਦਸਾ ਵਾਪਰ ਗਿਆ। ਜਦੋਂ ਐਬੂਲੈਂਸ ਡਰਵਾਈਵਰ ਵੱਲੋਂ ਜ਼ਖ਼ਮੀ ਮਰੀਜ਼ ਨੂੰ ਐਬੂਲੈਂਸ ਵਿਚ ਪਾਇਆ ਜਾ ਰਿਹਾ ਸੀ ਕਿ ਇਸ ਵਿਚਕਾਰ ਐਬੂਲੈਂਸ ਦੀ ਅਗਲੀ ਸਾਈਡ ਤੋਂ ਧੂੰਆਂ ਨਿਕਲਣ ਲੱਗਾ ਤੇ ਦੇਖਦੇ-ਦੇਖਦੇ ਹੀ ਅੱਗ ਲੱਗ ਗਈ। ਇਸ ਦੌਰਾਨ ਡਰਾਈਵਰ ਨੇ ਜ਼ਖ਼ਮੀ ਮਰੀਜ਼ ਨੂੰ ਚੌਕਸੀ ਨਾਲ ਐਬੂਲੈਂਸ 'ਚੋਂ ਬਾਹਰ ਕੱਢ ਲਿਆ।

ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੇ ਆਉਣ ਤਕ ਐਬੂਲੈਂਸ ਸੜ ਕੇ ਸੁਆਹ ਹੋ ਚੁੱਕੀ ਸੀ। ਖੁਸ਼ਕਿਸਮਤੀ ਨਾਲ ਡਰਾਈਵਰ ਅਤੇ ਮਰੀਜ਼ ਦੋਵੇਂ ਸੁਰੱਖਿਅਤ ਬਾਹਰ ਆ ਗਏ ਪਰ ਐਂਬੂਲੈਂਸ ਸੜ ਗਈ। ਡਰਵਾਈਰ ਨੇ ਜ਼ਖ਼ਮੀ ਮਰੀਜ਼ ਨੂੰ ਨਜ਼ਦੀਕ ਦੇ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

More News

NRI Post
..
NRI Post
..
NRI Post
..