ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ ਲੱਗੀ ਅੱਗ

by nripost

ਅੰਮ੍ਰਿਤਸਰ (ਨੇਹਾ): ਸਥਾਨਕ ਸਰਕਾਰੀ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਅਚਨਚੇਤ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਹਸਪਤਾਲ ਦੇ ਬਲੱਡ ਬੈਂਕ ਨਾਲ ਲੱਗਦੇ ਇੱਕ ਸਟੋਰ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਇਥੇ ਨੇੜੇ ਹੀ ਬੱਚਿਆਂ ਦਾ ਵਾਰਡ ਵੀ ਸੀ। ਅੱਗ ਲੱਗਣ ਨਾਲ ਹਸਪਤਾਲ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਭੱਜੇ।

ਅੱਗ ਕਰਕੇ ਹਸਪਤਾਲ ਧੂੰਏਂ ਨਾਲ ਭਰ ਗਿਆ, ਜਿਸ ਨਾਲ ਇਲਾਜ ਲਈ ਆਏ ਮਰੀਜ਼ ਵੀ ਡਰ ਗਏ। ਇਸ ਦੌਰਾਨ ਹਸਪਤਾਲ ਦੇ ਕਰਮਚਾਰੀ ਨੇ ਨਾ ਸਿਰਫ ਵਾਰਡ ਦੇ ਸ਼ੀਸ਼ੇ ਤੋੜੇ ਤਾਂ ਜੋ ਧੂੰਆਂ ਬਾਹਰ ਨਿਕਲ ਸਕੇ, ਸਗੋਂ ਅੱਗ ’ਤੇ ਕਾਬੂ ਪਾਉਣ ਵਾਸਤੇ ਇੱਥੇ ਲੱਗੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕੀਤੀ। ਬੜੀ ਮੁੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

ਘਟਨਾ ਦੀ ਸੂਚਨਾ ਮਿਲਣ ’ਤੇ ਸਿਵਲ ਸਰਜਨ ਡਾ. ਸਵਰਨਜੀਤ ਧਵਨ ਮੌਕੇ ’ਤੇ ਪਹੁੰਚੇ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ। ਸਿਵਲ ਸਰਜਨ ਡਾ. ਧਵਨ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ, ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।

More News

NRI Post
..
NRI Post
..
NRI Post
..