ਵੈਸ਼ਣੋ ਦੇਵੀ ਮਾਰਗ ’ਤੇ 15 ਦੁਕਾਨਾਂ ਸੜ੍ਹ ਕੇ ਹੋਈਆਂ ਸੁਆਹ

by vikramsehajpal

ਜੰਮੂ/ਕਟੜਾ (ਆਫਤਾਬ ਅਹਿਮਦ) – ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਯਾਤਰਾ ਮਾਰਗ ’ਤੇ ਸ਼ੁੱਕਰਵਾਰ ਨੂੰ 15 ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ। ਪੁਲਸ ਨੇ ਦੱਸਿਆ ਕਿ ਯਾਤਰਾ ਮਾਰਗ ’ਤੇ ਚਰਨਪਾਦੁਕਾ ਨੇੜੇ ਦੁਕਾਨਾਂ ’ਚ ਅੱਗ ਲੱਗ ਗਈ।

ਦੱਸ ਦਈਏ ਕੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਸ਼ਰਾਈਨ ਬੋਰਡ, ਫਾਇਰ ਬ੍ਰਿਗੇਡ ਅਤੇ ਆਫ਼ਤ ਸੇਵਾ ਦਾ ਸੰਯੁਕਤ ਦਲ ਮੌਕੇ 'ਤੇ ਪਹੁੰਚਿਆ ਅਤੇ ਅੱਗ ਬੁਝਾਉਣ ਦਾ ਕੰਮ ਕੀਤਾ ਤੇ ਇਸ 'ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਪਰ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

More News

NRI Post
..
NRI Post
..
NRI Post
..