ਸਰੀ ਡੈਸਕ (Vikram Sehajpal) : ਭਾਰਤ ਦੇ ਨਾਲ-ਨਾਲ ਦੀਵਾਲੀ ਦਾ ਤਿਓਹਾਰ ਕੈਨੇਡਾ 'ਚ ਵੀ ਮਨਾਇਆ ਗਿਆ ਕੈਨੇਡਾ ਦੇ ਸਰੀ ਵਿੱਚ ਸਥਿਤ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿੱਚ ਦੀਵਾਲੀ ਮੌਕੇ ਆਤਿਸ਼ਬਾਜ਼ੀ ਕੀਤੀ ਗਈ ਅਤੇ ਸ਼ਬਦ ਕੀਰਤਨ ਵੀ ਕੀਤਾ ਗਿਆ।
ਦੱਸ ਦਈਏ ਕਿ ਇਸ ਤੋਂ ਇਲਾਵਾ ਦੀਪਮਾਲਾ ਵੀ ਕੀਤੀ ਗਈ। ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਈ। ਸ਼ਰਧਾਲੂਆਂ ਨੇ ਸਾਰੀ ਸੰਗਤ ਨੂੰ ਦੀਵਾਲੀ ਦੀ ਲੱਖ-ਲੱਖ ਵਧਾਈ ਦਿੱਤੀ।



