ਕੈਲੀਫੋਰਨੀਆ ‘ਚ ਬੇਕਸੂਰਾਂ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਯਹੂਦੀਆਂ ਦੇ ਧਾਰਮਿਕ ਸਥਾਨ 'ਤੇ ਇੱਕ ਹਥਿਆਰ-ਬੰਦ ਨੌਂਜਵਾਨ ਨੇ ਅੰਨੇ-ਵਾਹ ਗੋਲਿਆਂ ਚੱਲਾਇਆਂ। ਇਸ ਘਟਨਾ ਦਾ ਸ਼ਿਕਾਰ ਹੋ 3 ਵਿਅਕਤੀ ਬੁਰੀ ਤਰਹ ਜ਼ਖ਼ਮੀ ਹੋ ਗਏ ਜਦਕਿ 1 ਦੀ ਮੌਤ ਹੋ ਚੁੱਕੀ ਹੈ।  ਸੈਨ ਡਿਏਗੋ ਕਾਉਂਟੀ ਦੇ ਸ਼ੇਰਿਫ਼ ਬਿਲ ਗੋਰ ਨੇ ਇੱਕ ਪੱਤਰਕਾਰ ਵਾਰਤਾ 'ਚ ਕਿਹਾ ਕਿ ਗੋਲੀਬਾਰੀ ਦੌਰਾਨ 4 ਵਿਅਕਤੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਪਾਲਿਮਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 

ਇਨ੍ਹਾਂ ਵਿੱਚੋਂ ਇੱਕ ਨੇ ਦਮ ਤੋੜ ਦਿੱਤਾ ਜਦਕਿ 3 ਹੁਣ ਵੀ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਖ਼ਮੀਆਂ ਚੋਂ ਇੱਕ ਮਹਿਲਾ ਅਤੇ 2 ਨਾਬਾਲਗ਼ ਹਨ। ਘਟਨਾ ਦੌਰਾਨ ਮਾਰੀ ਗਈ ਮਹਿਲਾ ਕਾਫ਼ੀ ਬਜ਼ੁਰਗ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਇੱਕ 19 ਸਾਲਾ ਨੌਂਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਟੀਮ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਸੋਸ਼ਲ ਮੀਡੀਆ ਖ਼ਾਤਿਆਂ ਦੀ ਪੜਤਾਲ ਕਰ ਰਹੀ ਹੈ।

More News

NRI Post
..
NRI Post
..
NRI Post
..