LAC ਤੇ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਾਲੇ ਗੋਲੀਬਾਰੀ

by mediateam

ਲੱਦਾਖ (ਐਨ.ਆਰ.ਆਈ. ਮੀਡਿਆ) : ਪੂਰਬੀ ਲੱਦਾਖ ਵਿਖੇ ਲਾਇਨ ਆਫ਼ ਕੰਟਰੋਲ (ਐੱਲਏਸੀ) ਉੱਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਇਹ ਹਾਦਸਾ ਉਸ ਥਾਂ ਉੱਤੇ ਵਾਪਰਿਆ ਜਿਥੇ 3 ਮਹੀਨੇ ਪਹਿਲਾਂ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਖ਼ੂਨੀ ਝੜਪ ਹੋਈ ਸੀ।ਭਾਰਤ ਨੇ ਹਾਲ ਹੀ ਵਿੱਚ ਪੈਂਗੋਂਗ ਝੀਲ ਦੇ ਦੱਖਣੀ ਤੱਟ ਦੇ ਕੋਲ ਰਣਨੀਤਿਕ ਉੱਚਾਈ ਨੂੰ ਕੰਟਰੋਲ ਵਿੱਚ ਲੈ ਕੇ ਚੀਨ ਨੂੰ ਪਛਾੜਿਆ ਸੀ।

ਇਸ ਨੇ ਚੀਨੀ ਫ਼ੌਜੀਆਂ ਵੱਲੋਂ ਲੱਦਾਖ ਦੇ ਚੁਸ਼ੂਲ ਨੇੜੇ ਪੈਂਗਾਂਗ ਤਸੋ ਦੇ ਦੱਖਣੀ ਕੰਢੇ ਦੇ ਨੇੜੇ ਭਾਰਤੀ ਖੇਤਰਾਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ।ਲੱਦਾਖ ਦੀ ਲਾਇਨ ਆਫ਼ ਕੰਟਰੋਲ ਉੱਤੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿੱਚਕਾਰ ਹੋਈ ਝੜਪ ਵਿੱਚ ਭਾਰਤੀ ਫ਼ੌਜ ਦੇ ਵੀਹ ਜਵਾਨ ਸ਼ਹੀਦ ਹੋਏ ਸਨ, ਜਿਸ ਤੋਂ ਬਾਅਦ ਇਹ ਮਸਲਾ ਹੋਰ ਗਰਮਾ ਗਿਆ ਹੈ। 

More News

NRI Post
..
NRI Post
..
NRI Post
..