ਅਮਰੀਕਾ ਦੀ ਸੁਪਰਮਾਰਕਿਟ ‘ਚ ਫਾਇਰਿੰਗ ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦੀ ਮੌਤ

by vikramsehajpal

ਅਮਰੀਕਾ,(ਦੇਵ ਇੰਦਰਜੀਤ) :ਪੁਲਿਸ ਮੁਤਾਬਿਕ ਘਟਨਾ ਬੋਲਡਰ ਦੀ ਇਕ ਸੁਪਰਮਾਰਕੀਟ 'ਚ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਫਿਲਹਾਲ ਉਹ ਜ਼ਖ਼ਮੀ ਹੈ ਤੇ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਵਿਚ ਜੁਟੀ ਹੈ ਕਿ ਇਸ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਕੀ ਸੀ।ਹੋਈ ਗੋਲ਼ੀਬਾਰੀ 'ਚ ਇਕ ਪੁਲਿਸ ਅਧਿਕਾਰੀ ਸਮੇਤ 10 ਲੋਕ ਮਾਰੇ ਗਏ ਹਨ।

ਬੋਲਡਰ ਪੁਲਿਸ ਵਿਭਾਗ ਦੇ ਕਮਾਂਡਰ ਕੇਰੀ ਯਾਮਾਗੁਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਫਿਲਹਾਲ ਗੋਲੀਬਾਰੀ 'ਚ ਕਿੰਨੇ ਲੋਕ ਮਾਰੇ ਗਏ ਹਨ। ਬੋਲਡਰ ਕਾਉਂਡੀ ਦੇ ਜ਼ਿਲ੍ਹਾ ਅਟਾਰਨੀ ਮਾਈਕਲ ਡੋਗਰਟੀ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਬਾਅਦ ਵਿਚ ਜਨਤਕ ਕੀਤੀ ਜਾਵੇਗੀ।

ਬੋਲਡਰ ਪੁਲਿਸ ਵਿਭਾਗ ਨੇ ਟਵਿਟ ਕੀਤਾ, 'ਸਾਡੇ ਕੋਲ ਕਈ ਪੀੜਤ ਹਨ ਜਿਨ੍ਹਾਂ ਨੇ ਆਪਣੀ ਜਾਨ ਗੁਆਈ। ਪੀੜਤਾਂ ਵਿਚੋਂ ਇਕ ਬੋਲਡਰ ਪੁਲਿਸ ਅਧਿਕਾਰੀ ਹੈ।

More News

NRI Post
..
NRI Post
..
NRI Post
..