ਅਮਰੀਕਾ – ਜਨਮ ਦਿਨ ਪਾਰਟੀ ‘ਚ ਹੋਈ ਗੋਲੀਬਾਰੀ 1 ਦੀ ਮੌਤ, ਕਈ ਜ਼ਖਮੀ

by mediateam

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕਾ ਦੀ ਰਾਜਧਾਨੀ ਵਿੱਚ ਅਧਿਕਾਰੀਆਂ ਜਾਣਕਾਰੀ ਦਿਤੀ ਕਿ ਵਾਸ਼ਿੰਗਟਨ 'ਚ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 20 ਹੋਰ ਜ਼ਖ਼ਮੀ ਹੋ ਗਏ। ਓਥੇ ਹੀ ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ , ਐਤਵਾਰ ਰਾਤ ਕਰੀਬ 1 ਵਜੇ ਅਮਰੀਕਾ ਦੀ ਰਾਜਧਾਨੀ ਵਿੱਚ ਰਿਹਾਇਸ਼ੀ ਖੇਤਰ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ। 

ਪੀੜਤ ਦੀ ਪਛਾਣ 17 ਸਾਲਾ ਕ੍ਰਿਸਟੋਫਰ ਬ੍ਰਾਊਨ ਵਜੋਂ ਹੋਈ , ਜਦੋਂ ਉਸ ਦੇ ਪਰਿਵਾਰ ਨੇ ਸੀਬੀਐਸ ਵਾਸ਼ਿੰਗਟਨ ਡੀਸੀ ਨਾਲ ਜੁੜੇ WUSA-TV ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ। ਦੱਸ ਦਈਏ ਕਿ ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਲਗਪਗ 9 ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਘਟਨਾ ਦੇ ਚਸ਼ਮਦੀਦ ਨੇ ਕਿਹਾ ਕਿ ਇਹ ਗੋਲੀਬਾਰੀ ਇੱਕ ਜਨਮ ਦਿਨ ਪਾਰਟੀ 'ਚ ਹੋਈ ਸੀ।


More News

NRI Post
..
NRI Post
..
NRI Post
..