ਚੱਲਦੀ ਟ੍ਰੇਨ ‘ਚ ਗੋਲੀਬਾਰੀ, ASI ਸਣੇ 3 ਯਾਤਰੀਆਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਪਾਲਘਰ ਸਟੇਸ਼ਨ ਕੋਲ ਚੱਲਦੀ ਟ੍ਰੇਨ 'ਚ ਹੋਈ ਗੋਲੀਬਾਰੀ ਦੌਰਾਨ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਪਾਲਘਰ ਰੇਲਵੇ ਸਟੇਸ਼ਨ ਕੋਲ ਜੈਪੁਰ ਐਕਸਪ੍ਰੈੱਸ ਟ੍ਰੇਨ ਦੇ ਅੰਦਰ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਜਵਾਨ ਨੇ 4 ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ।ਅਧਿਕਾਰੀ ਅਨੁਸਾਰ ਜਵਾਨ ਨੇ ਆਪਣੇ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕੀਤੀ । ਜਿਸ 'ਚ ASI ਸਣੇ ਟ੍ਰੇਨ 'ਚ ਸਵਾਰ 3 ਯਾਤਰੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟ੍ਰੇਨ ਜੈਪੁਰ ਤੋਂ ਮੁੰਬਈ ਜਾ ਰਹੀ ਸੀ। ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਦਹਿਸਰ ਸਟੇਸ਼ਨ ਦੇ ਕੋਲ ਟਰੇਨ ਤੋਂ ਛਾਲ ਮਾਰ ਦਿੱਤੀ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ।

More News

NRI Post
..
NRI Post
..
NRI Post
..