ਅਮਰੀਕਾ ਵਿਚ 70 ਸਾਲਾਂ ਬਾਅਦ ਕਿਸੇ ਔਰਤ ਨੂੰ ਹੋਈ ਸਜ਼ਾ ਏ ਮੌਤ

by vikramsehajpal

ਨਿਊਯਾਰਕ (ਐਨ.ਆਰ.ਆਈ. ਮੀਡਿਆ) : ਅਮਰੀਕਾ ਵਿਚ ਕਰੀਬ ਸੱਤ ਦਹਾਕੇ ਬਾਅਦ ਪਹਿਲੀ ਵਾਰ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਇਸ ਔਰਤ ਨੂੰ ਇੱਕ ਗਰਭਵਤੀ ਦੀ ਹੱਤਿਆ ਕਰਨ ਅਤੇ ਉਸ ਦਾ ਪੇਟ ਚੀਰ ਕੇ ਬੱਚੇ ਦੇ ਅਗਵਾ ਦਾ ਦੋਸ਼ੀ ਪਾਇਆ ਗਿਆ ਸੀ।

ਕੋਰਟ ਦੇ ਆਦੇਸ਼ 'ਤੇ ਹੁਣ ਉਸ ਨੂੰ ਆਗਮੀ 8 ਦਸੰਬਰ ਨੂੰ ਜਾਨ ਲੇਵਾ ਇੰਜੈਕਸ਼ਨ ਲਾ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਦੱਸ ਦਈਏ ਕਿ ਅਧਿਕਾਰੀਆਂ ਮੁਤਾਬਕ ਸਾਲ 2004 ਵਿਚ ਪਾਲਤੂ ਕੁੱਤਾ ਖਰੀਦਣ ਦੇ ਬਹਾਨੇ 23 ਸਾਲਾ ਬੌਬੀ ਸਟੀਨੇਟ ਦੇ ਮਿਸੌਰੀ ਸਥਿਤ ਘਰ 'ਤੇ ਪੁੱਜੀ ਦੋਸ਼ੀ ਲਿਸਾ ਮਾਂਟਗੋਮਰੀ ਨੇ ਇਸ ਦਰਦਨਾਕ ਹੱÎਤਿਆ ਕਾਂਡ ਨੂੰ ਅੰਜਾਮ ਦਿੱਤਾ ਸੀ।

ਤਦ 36 ਸਾਲ ਦੀ ਮਾਂਟੋਗੋਮੈਰੀ ਨੇ ਸਭ ਤੋਂ ਪਹਿਲਾਂ 8 ਮਹੀਨੇ ਦੀ ਗਰਭਵਤੀ ਸਟੀਨੇਟ ਦਾ ਰੱਸੀ ਨਾਲ ਗਲ਼ਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ। ਫੇਰ ਉਸ ਦਾ ਪੇਟ ਚੀਰ ਕੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਫੜੇ ਜਾਣ 'ਤੇ ਮੋਂਟਗੋਮਰੀ ਨੇ ਮਿਸੌਰੀ ਦੀ ਅਦਾਲਤ ਵਿਚ ਅਪਰਾਧ ਸਵੀਕਾਰ ਕਰ ਲਿਆ ਸੀ ਅਤੇ ਫੇਰ 2008 ਵਿਚ ਜੱਜ ਨੇ ਉਸ ਨੂੰ ਅਗਵਾ ਅਤੇ ਹੱਤਿਆ ਦਾ ਦੋਸ਼ੀ ਠਹਿਰਾਇਆ।