ਅੱਪਰ ਬੀਚਿਜ਼ ਵਿੱਚ ਕਈ ਘਰਾਂ ਵਿੱਚ ਲੱਗੀ ਅੱਗ, 4 ਵਿਅਕਤੀਆਂ ਦੀ ਮੌਤ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਅੱਪਰ ਬੀਚਿਜ਼ ਵਿੱਚ ਕਈ ਘਰਾਂ ਵਿੱਚ ਲੱਗੀ ਅੱਗ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਨੂੰ ਥ੍ਰੀ ਅਲਾਰਮ ਫਾਇਰ ਦੱਸਿਆ ਜਾ ਰਿਹਾ ਹੈ।

ਮੌਕੇ ਉੱਤੇ ਮੌਜੂਦ ਟੋਰਾਂਟੋ ਦੇ ਫਾਇਰ ਚੀਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਚਾਰ ਵਿਅਕਤੀਆਂ ਨੂੰ ਉਸ ਘਰ ਵਿੱਚੋਂ ਕੱਢ ਲਿਆ ਗਿਆ ਜਿੱਥੇ ਅੱਗ ਦੀ ਸ਼ੁਰੂਆਤ ਹੋਈ ਸੀ।ਸ਼ੁੱਕਰਵਾਰ ਸਵੇਰੇ ਕੌਕਸਵੈਲ ਤੇ ਗੇਰਾਰਡ ਨੇੜੇ ਗੇਨਜਬੌਰੋ ਰੋਡ ਉੱਤੇ ਸਥਿਤ ਇੱਕ ਘਰ ਵਿੱਚ ਅੱਗ ਲੱਗੀ। ਕ੍ਰਿਊਜ਼ ਨੂੰ 4:30 ਵਜੇ ਇਸ ਘਟਨਾ ਦੇ ਸਬੰਧ ਵਿੱਚ ਫੋਨ ਆਇਆ ਤੇ ਮੌਕੇ ਉੱਤੇ ਪਹੁੰਚਣ ਉੱਤੇ ਘਰ ਦੀ ਦੂਜੀ ਮੰਜਿ਼ਲ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਪਾਈ ਗਈ।

ਈਐਮਐਸ ਦਾ ਕਹਿਣਾ ਹੈ ਕਿ ਦੋ ਹੋਰ ਵਾਸੀਆਂ ਤੇ ਤਿੰਨ ਫਾਇਰਫਾਈਟਰਜ਼ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਇੱਕ ਫਾਇਰਫਾਈਟਰ ਘਰ ਦੀ ਛੱਤ ਵਿੱਚੋਂ ਵਗ ਗਿਆ ਤੇ ਉਸ ਨੂੰ ਮਾਮੂਲੀ ਸੱਟਾ ਲੱਗੀਆਂ। ਕਈ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਕੱਢਣਾ ਪਿਆ ਤੇ ਉਸ ਨੂੰ ਦੂਜੀ ਮੰਜਿ਼ਲ ਤੋਂ ਛਾਲ ਮਾਰਨੀ ਪਈ।

More News

NRI Post
..
NRI Post
..
NRI Post
..