ਕੈਲੀਫੋਰਨੀਆ ਵਿਚ ਵਾਪਰਿਆ ਹੇਲੀਕਾਪਟਰ ਹਾਦਸਾ – ਇੰਸਟਰਕਟਰ ਦੀ ਮੌਤ

by

ਕੈਲੀਫੋਰਨੀਆ ਡੈਸਕ (UNITED NRI POST) : ਸੋਮਵਾਰ ਨੂੰ ਕੈਲੀਫੋਰਨੀਆ ਦੇ ਹਾਵਰਡ ਸ਼ਹਿਰ ਦੇ ਵਿਚ ਵਾਪਰੇ ਇਕ ਹੇਲੀਕਾਪਟਰ ਹਾਦਸਾ ਦੇ ਵਿਚ ਇਕ ਫਲਾਇਟ ਇੰਸਟਰਕਟਰ ਦੀ ਮੌਤ ਹੋ ਗਈ ਅਤੇ ਉਥੇ ਹੀ ਇਕ ਵਿਦਿਆਰਥੀ ਗੰਭੀਰ ਰੂਪ ਨਾਲ ਜਖਮੀ ਹੋ ਗਿਆ। ਇਹ ਰੋਬਿੰਸਨ ਆਰ44 ਹੇਲੀਕਾਪਟਰ ਪੈਸਿਫ਼ਿਕ ਹੈਲੀਕਾਪਟਰ ਫਲਾਈਟ ਸਕੂਲ ਦਾ ਸੀ ਜੋ ਕਿ ਸੈਨ ਫਰਾਂਸਿਸਕੋ ਤੋਂ 40 ਕੀਲੋਮੀਟਰ ਦੂਰ ਦੱਖਣ ਦੇ ਹਾਵਰਡ ਸ਼ਹਿਰ ਦੇ ਹਵਾਈ ਅੱਡੇ ਦੇ ਉੱਤੇ ਹਾਦਸਾਗ੍ਰਸਤ ਹੋਇਆ।

ਹਾਵਰਡ ਦੇ ਬੁਲਾਰੇ ਚੱਕ ਫੇਨੀ ਨੇ ਕਿਹਾ ਕਿ ਅਜੇ ਤਕ ਇਸ ਦੁਰਘਟਨਾਂ ਦੇ ਕਾਰਨ ਸਪਸ਼ਟ ਨਹੀਂ ਹੋਏ ਹਨ, ਹਾਲਾਂਕਿ ਇੰਸਟਰਕਟਰ ਦੀ ਪਛਾਣ 62 ਸਾਲਾਂ ਵੇਨ ਪਰੇਜਰ ਦੇ ਵੱਜੋਂ ਹੋਈ ਹੈ| ਅਮਰੀਕੀ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਇਸ ਮਾਮਲੇ ਦੇ ਵਿਚ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਖਮੀ ਵਿੱਦਿਆਰਥੀ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ।

More News

NRI Post
..
NRI Post
..
NRI Post
..