ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਉਡਾਣਾਂ ਬੰਦ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਅੰਮ੍ਰਿਤਸਰ ਤੋਂ ਸੱਚਖੰਡ ਹਜ਼ੂਰ ਸਾਹਿਬ ਨੂੰ ਜਾਣ ਵਾਲੀਆਂ ਏਅਰ ਲਾਈਨ ਫਲਾਇਟਾਂ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਵੱਲੋਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹ ਫਲਾਇਟਾਂ ਕੇਵਲ ਹਫ਼ਤੇ ਵਿੱਚ 3 ਦਿਨ ਲਈ ਚੱਲਦੀਆਂ ਹਨ, ਜਿਸ ਕਰਕੇ ਲੋਕ ਬੜੀ ਸ਼ਰਧਾ ਪੂਰਵਕ ਸੱਚਖੰਡ ਦੇ ਦਰਸ਼ਨਾਂ ਲਈ ਜਾਂਦੇ ਹਨ।

ਇਸ ਸਬੰਧੀ ਸਮਾਜ ਸੇਵੀ ਜਗਤਾਰ ਸਿੰਘ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੇਜ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਦਸ਼ਮੇਸ਼ ਪਿਤਾ ਜਿਨ੍ਹਾਂ ਦਾ ਆਗਮਨ ਪੂਰਬ ਜਲਦ ਆ ਰਿਹਾ ਹੈ। ਉਸਦੇ ਸਬੰਧ ਵਿੱਚ ਸਿੱਖ ਸੰਗਤਾਂ ਬੜੀ ਸ਼ਰਧਾ ਨਾਲ ਸ੍ਰੀ ਹਜ਼ੂਰ ਸਾਹਿਬ (ਨਾਦੇੜ) ਦੇ ਦਰਸ਼ਨਾਂ ਲਈ ਜਾਂਦੀਆਂ ਹਨ।

ਇਹ ਫਲਾਇਟਾਂ ਖੋਲ੍ਹਣ ਨਾਲ ਸੰਗਤਾਂ ਵਿੱਚ ਕਾਫ਼ੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ ਪਰ ਹੁਣ ਫਿਰ ਕੇਂਦਰ ਸਰਕਾਰ ਦੇ ਹਵਾਬਾਜ਼ੀ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਫਿਲਹਾਲ ਇਹ ਫਲਾਇਟਾਂ ਅਗਲੇ ਹੁਕਮਾਂ ਤੱਕ ਰੋਕੀਆਂ ਜਾਂਦੀਆ ਹਨ।

ਜਦੋਂ ਕੋਵਿਡ ਅੰਡਰ ਕੰਟਰੋਲ ਹੈ ਤਾਂ ਸੰਗਤਾਂ ਵਿੱਚ ਜਾਣ ਲਈ ਕਾਫ਼ੀ ਉਤਸ਼ਾਹ ਹੈ ਪਰ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸਿੱਖੀ ਮਰਿਆਦਾ ਦੇ ਖ਼ਿਲਾਫ਼ ਦੱਸਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅੰਮ੍ਰਿਤਸਰ ਤੋਂ ਨਾਦੇੜ ਸਾਹਿਬ ਨੂੰ ਜਾਣ ਲਈ ਫਲਾਇਟਾਂ ਬੰਦ ਕੀਤੀਆਂ ਗਈਆਂ ਹਨ ਤਾਂ ਸਿੱਖ ਸੰਗਤਾਂ ਵਿੱਚ ਭਾਰੀ ਰੋਹ ਪਾਇਆ ਜਾਵੇਗਾ।

ਉਹ ਮੁੜ ਚਾਲੂ ਕਰਨ ਲਈ ਕੇਂਦਰ ਸਰਕਾਰ ’ਤੇ ਆਪਣੇ ਦਬਾਅ ਬਣਾਉਣਗੀਆਂ ਤਾਂ ਜੋ ਦਸ਼ਮੇਸ਼ ਪਿਤਾ ਜੀ ਦੇ ਆਗਮਨ ਪੂਰਬ ਵਿੱਚ ਸੰਗਤਾਂ ਵੱਧ ਚੜ ਕੇ ਹਿੱਸਾ ਲੈ ਸਕਣ।