ਟਰਾਂਟੋ ‘ਚ ਪਿਘਲ਼ ਰਹੀ ਬਰਫ਼ ਕਾਰਨ ਹੜ ਆਉਣ ਦੀ ਸੰਭਾਵਨਾ

by

14 ਮਾਰਚ, ਸਿਮਰਨ ਕੌਰ, (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਐਨਵਾਰਮੈਂਟ ਕੈਨੇਡਾ ਵਲੋਂ ਟਾਰਾਂਟੋ 'ਚ ਅਗਲੇ ਦੋ ਦਿਨਾਂ 'ਚ ਤਾਪਮਾਨ ਘਟਣ ਕਾਰਨ ਬਰਫ ਪਿੱਘਲਨਾ ਸ਼ੁਰੂ ਹੋ ਗਈ ਹੈ ਜਿਸ ਕਾਰਨ ਪਾਣੀ ਦੀਆਂ ਚਿੰਤਾਵਾਂ ਵਧਣ ਕਾਰਨ ਹੜ ਆਉਣ ਦੀ ਸੰਭਾਵਨਾ ਜਤਾਈ ਗਈ ਹੈ |

ਟੋਰਾਂਟੋ ਅਤੇ ਰੀਜਨ ਕੰਜ਼ਰਵੇਸ਼ਨ ਅਥਾਰਿਟੀ (ਟੀ.ਆਰ.ਸੀ.ਏ.) ਨੇ ਕਿਹਾ ਕਿ ਜੀਟੀਏ  'ਚ ਸਾਰੀਆਂ ਨਦੀਆਂ ਦੇ ਪਾਣੀ ਵਧਣ ਨਾਲ ਸੰਭਾਵੀ ਹੜ੍ਹਾਂ ਅਤੇ ਖ਼ਤਰਨਾਕ ਹਾਲਤ ਪੈਦਾ ਹੋ ਸਕਦੇ ਹਨ, ਖਾਸ ਤੌਰ 'ਤੇ ਉਸ ਥਾਵਾਂ 'ਤੇ ਜਿੱਥੇ ਭਾਰੀ ਮਾਤਰਾ 'ਚ ਬਰਫ ਮੌਜੂਦ ਹੈ |


ਦੱਸ ਦਈਏ ਕਿ ਅੱਜ ਦੁਪਹਿਰ ਦੋ ਵਜੇ ਤੋਂ ਬਾਅਦ ਭਾਰੀ ਮਾਤਰਾ 'ਚ ਬਾਰਸ਼ ਪੈਣ ਦੀ ਉਮੀਦ ਹੈ | ਉਥੇ ਹੀ ਟੀ.ਆਰ.ਸੀ.ਏ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਅਤੇ ਤਿਲਕਣ ਵਾਲੀ ਥਾਵਾਂ ਤੇ ਸਬ ਨੂੰ ਖ਼ਾਸ ਕਰ ਬੱਚਿਆਂ ਨੂੰ ਨਾ ਜਾਨ ਲਈ ਕਿਹਾ ਹੈ |