ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਅਪਣਾਓ ਇਹ tips

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਟਾਪਾ ਸਾਡੀ ਸਿਹਤ ਲਈ ਵੀ ਬਹੁਤ ਨੁਕਸਾਨਦੇਹ ਹੈ। ਸਿਹਤ ਮਾਹਿਰਾਂ ਅਨੁਸਾਰ ਪੇਟ 'ਤੇ ਜਮ੍ਹਾਂ ਹੋਈ ਚਰਬੀ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਟਾਈਪ-2 ਸ਼ੂਗਰ, ਦਮਾ ਅਤੇ ਛਾਤੀ ਦੇ ਕੈਂਸਰ ਨੂੰ ਜਨਮ ਦਿੰਦੀ ਹੈ।

  1. ਖੂਬ ਪਾਣੀ ਪੀਓ- ਸਰੀਰ 'ਚ ਪਾਣੀ ਦੀ ਕਮੀ ਬਿਲਕੁਲ ਵੀ ਨਾ ਹੋਣ ਦਿਓ। ਜ਼ਿਆਦਾ ਪਾਣੀ ਪੀਣ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਅਤੇ ਸਰੀਰ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਵੀ ਘੱਟ ਜਾਵੇਗੀ। ਇਸ ਲਈ ਦਿਨ ਭਰ ਖੂਬ ਪਾਣੀ ਪੀਓ।
  2. ਡਾਈਟ- ਡਾਈਟ ਤੋਂ ਕਾਰਬੋਹਾਈਡਰੇਟ ਹਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਸਾਰੀ ਚੰਗੀ ਫੈਟ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਭੋਜਨ ਵਿੱਚ ਸਿਹਤਮੰਦ ਕਾਰਬੋਹਾਈਡਰੇਟ ਤੋਂ ਇਲਾਵਾ, ਤੁਹਾਨੂੰ ਹਰੀਆਂ ਸਬਜ਼ੀਆਂ ਅਤੇ ਪ੍ਰੋਟੀਨ ਦੀ ਮਾਤਰਾ ਵੀ ਵਧਾਉਣੀ ਚਾਹੀਦੀ ਹੈ।
  3. 8 ਘੰਟੇ ਦੀ ਨੀਂਦ- ਲਾਕਡਾਊਨ ਵਿੱਚ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਮਾਨਸਿਕ ਤਣਾਅ ਘੱਟ ਹੁੰਦਾ ਹੈ, ਸਗੋਂ ਸਰੀਰ ਦੀਆਂ ਕੋਸ਼ਿਕਾਵਾਂ ਅਤੇ ਮਾਸਪੇਸ਼ੀਆਂ ਵੀ ਠੀਕ ਹੁੰਦੀਆਂ ਹਨ।
  4. ਜੀਭ 'ਤੇ ਰੱਖੋ ਕੰਟਰੋਲ- ਜੇਕਰ ਤੁਸੀਂ ਖਾਣ-ਪੀਣ ਦੇ ਬਹੁਤ ਹੀ ਸ਼ੌਕੀਨ ਹੋ ਤਾਂ ਜ਼ੁਬਾਨ 'ਤੇ ਥੋੜ੍ਹਾ ਕਾਬੂ ਰੱਖਣ ਦੀ ਲੋੜ ਹੈ।
  5. ਮਿੱਠਾ 'ਤੇ ਕਾਰਬੋਹਾਈਡਰੇਟ- ਭੋਜਨ ਵਿਚ ਮਿੱਠਾ ਅਤੇ ਕਾਰਬੋਹਾਈਡਰੇਟ ਦੀ ਜ਼ਿਆਦਾ ਮਾਤਰਾ ਪੇਟ ਦੀ ਚਰਬੀ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ, ਸ਼ੂਗਰ ਅਤੇ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਤੋਂ ਦੂਰ ਰੱਖਣਾ ਚੰਗਾ ਹੈ।