8 ਘੰੱਟਿਆਂ ਬਾਅਦ ਬੱਚਾ ਬੋਰਵੈਲ ‘ਚੋਂ ਕੱਢਿਆ ਬਾਹਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਜ਼ਿਲ੍ਹੇ ਦਾ ਗੜ੍ਹਦੀਵਾਲਾ ਇਲਾਕੇ ਵਿਚ ਛੇ ਸਾਲਾ ਬੱਚੇ ਦੇ ਬੋਰਵੈੱਲ'ਚ ਡਿੱਗਣ ਘਟਨਾ ਨੇ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਜਿਸ 'ਚ ਰਿਤਿਕ ਨਾਂ ਦਾ ਛੇ ਸਾਲਾ ਬੱਚਾ ਡਿੱਗਾ ਹੈ, ਉਸ ਦੀ ਡੂੰਘਾਈ ਲਗਭਗ 85 ਤੋਂ 90 ਫੁੱਟ ਦੱਸੀ ਜਾ ਰਹੀ ਹੈ। 8 ਘੰੱਟਿਆਂ ਬਾਅਦ ਬੱਚਾ ਬੋਰਵੈਲ 'ਚੋਂ ਬਾਹਰ ਕੱਢਿਆ ਗਿਆ ਹੈ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ’ਚ ਹਨ। ਬੱਚਾ ਬੋਰਵੈੱਲ ’ਤੇ ਡਿੱਗ ਕੇ ਆਪਣੇ ਹੋਸ਼ ਗੁਆ ਬੈਠਾ ਹੈ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਉਥੇ ਹੀ ਪਰਿਵਾਰ ਵਾਲਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।