75 ਸਾਲਾਂ ‘ਚ ਪਹਿਲੀ ਵਾਰ, 30 ਮਿੰਟ ਦੇਰੀ ਨਾਲ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ, ਜਾਣੋ ਕਿਉਂ…

by jaskamal

ਨਿਊਜ਼ ਡੈਸਕ (ਜਸਕਮਲ) : 75 ਸਾਲਾਂ 'ਚ ਪਹਿਲੀ ਵਾਰ, ਗਣਤੰਤਰ ਦਿਵਸ ਪਰੇਡ ਸਵੇਰੇ 10 ਵਜੇ ਨਿਰਧਾਰਤ ਸਮੇਂ 'ਤੇ ਸ਼ੁਰੂ ਨਹੀਂ ਹੋਵੇਗੀ ਪਰ ਕੋਵਿਡ -19 ਪਾਬੰਦੀਆਂ ਤੇ ਜੰਮੂ ਅਤੇ ਕਸ਼ਮੀਰ ਦੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਕਾਰਨ 30 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਵੇਗੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਸਵੇਰੇ 10 ਵਜੇ ਸ਼ੁਰੂ ਹੁੰਦੀ ਸੀ ਪਰ ਇਸ ਸਾਲ ਇਹ ਸਵੇਰੇ 10.30 ਵਜੇ ਸ਼ੁਰੂ ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਦੇਰੀ ਕੋਵਿਡ -19 ਸਬੰਧਤ ਪਾਬੰਦੀਆਂ ਕਾਰਨ ਹੋਈ ਹੈ ਅਤੇ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ, ਜੰਮੂ ਤੇ ਕਸ਼ਮੀਰ 'ਚ ਆਪਣੀ ਜਾਨ ਗੁਆਉਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ਨੇੜੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨ ਦੇ ਨਾਲ, ਪਰੇਡ ਸਮਾਗਮ ਪਿਛਲੇ ਸਾਲ ਦੀ ਤਰ੍ਹਾਂ 90 ਮਿੰਟ ਦਾ ਹੋਵੇਗਾ। ਬਾਅਦ 'ਚ, ਟੁਕੜੀ ਮਾਰਚ ਪਾਸਟ ਕਰੇਗੀ।

ਅਧਿਕਾਰੀ ਨੇ ਅੱਗੇ ਕਿਹਾ ਕਿ ਝਾਂਕੀ ਲਾਲ ਕਿਲੇ ਤਕ ਜਾਵੇਗੀ ਤੇ ਉੱਥੇ ਜਨਤਕ ਪ੍ਰਦਰਸ਼ਨ ਲਈ ਪਾਰਕ ਕੀਤੀ ਜਾਵੇਗੀ ਪਰ ਮਾਰਚ ਕਰਨ ਵਾਲੇ ਦਲ ਨੈਸ਼ਨਲ ਸਟੇਡੀਅਮ 'ਚ ਰੁਕਣਗੇ। ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਕਾਰਨ, ਗਣਤੰਤਰ ਦਿਵਸ 'ਤੇ ਸੱਭਿਆਚਾਰਕ ਸਮਾਗਮਾਂ 'ਚ ਪ੍ਰਦਰਸ਼ਨ ਕਰ ਰਹੇ ਕਲਾਕਾਰਾਂ ਨੂੰ ਕਿਸੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ। ਉਹ ਸੈਨੇਟਾਈਜ਼ਡ ਵਾਹਨਾਂ 'ਚ ਯਾਤਰਾ ਕਰਦੇ ਹਨ ਅਤੇ ਸੰਕਰਮਿਤ ਹੋਣ ਤੋਂ ਬਚਣ ਲਈ ਅਲੱਗ-ਥਲੱਗ ਰੱਖਿਆ ਜਾਂਦਾ ਹੈ, ਉਸਨੇ ਅੱਗੇ ਕਿਹਾ, "ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।