Cannes Film Festival ‘ਚ ਪਹਿਲੀ ਵਾਰ ‘Country of Honor’ ਬਣੇਗਾ ਭਾਰਤ

by jaskamal

ਨਿਊਜ਼ ਡੈਸਕ : ਇਸ ਸਾਲ ਹੋਣ ਵਾਲੇ ਕਾਨਸ ਫ਼ਿਲਮ ਫੈਸਟੀਵਲ 'ਚ ਭਾਰਤ ਇਕ ਅਜਿਹੇ ਦੇਸ਼ ਦੇ ਰੂਪ 'ਚ ਦਿਸੇਗਾ, ਜੋ ਅਧਿਕਾਰਕ ਕੰਟਰੀ ਆਫ਼ ਦੇ ਤੌਰ 'ਤੇ ਹਿੱਸਾ ਲਵੇਗਾ। ਇਹ ਫੈਸਟੀਵਲ 17 ਤੋਂ 28 ਮਈ ਤਕ ਚੱਲੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਾਨਸ ਬਾਜ਼ਾਰ 'ਚ ਦੇਸ਼ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਐਲਾਨ ਕੀਤਾ ਕਿ ਫਰਾਂਸ 'ਚ ਕਾਨ ਫ਼ਿਲਮ ਫੈਸਟੀਵਲ ਦੇ 75ਵੇਂ ਐਡੀਸ਼ਨ ਦੇ ਨਾਲ-ਨਾਲ ਆਯੋਜਿਤ ਹੋਣ ਵਾਲੀ 'ਮਾਰਚੇ ਡੂ' (Marché du) ਫ਼ਿਲਮ 'ਚ ਭਾਰਤ ਨੂੰ ਅਧਿਕਾਰਤ ਦੇਸ਼ ਦਾ ਸਨਮਾਨ ਦਿੱਤਾ ਜਾਵੇਗਾ।

ਮੰਤਰੀ ਨੇ ਕਿਹਾ, "ਇਹ ਪਹਿਲੀ ਵਾਰ ਹੈ ਕਿ 'ਮਾਰਚੇ ਡੂ' ਫ਼ਿਲਮ ਦਾ ਅਧਿਕਾਰਤ ਦੇਸ਼ ਆਨਰ ਹੈ ਤੇ ਇਹ ਵਿਸ਼ੇਸ਼ ਫੋਕਸ ਹਰ ਸਾਲ ਵੱਖ-ਵੱਖ ਦੇਸ਼ਾਂ ਦੇ ਨਾਲ ਭਵਿੱਖ ਦੇ ਐਡੀਸ਼ਨਾਂ 'ਚ ਧਿਆਨ 'ਚ ਰਹੇਗਾ। "ਜ਼ਿਕਰਯੋਗ ਹੈ ਕਿ ਫਰਾਂਸ ਅਤੇ ਭਾਰਤ ਆਪਣੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਕਰ ਰਹੇ ਹਨ, ਪ੍ਰਧਾਨ ਮੰਤਰੀਆਂ ਦਾ ਪੈਰਿਸ ਦੌਰਾ ਅਤੇ ਰਾਸ਼ਟਰਪਤੀ ਮੈਕਰੋਨ ਨਾਲ ਮੁਲਾਕਾਤ ਇਸ ਸੰਦਰਭ 'ਚ ਹੋਰ ਵੀ ਮਹੱਤਵ ਰੱਖਦੀ ਹੈ।