ਲਗਾਤਾਰ ਤੀਜੇ ਦਿਨ ਪੰਜਾਬ ‘ਚ 4500 ਤੋਂ ਜ਼ਿਆਦਾ ਕੇਸ, 61 ਦੀ ਹੋਈ ਮੌਤ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਪੰਜਾਬ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦਾ ਦੌਰ ਜਾਰੀ ਹੈ ਤੇ ਲਗਾਤਾਰ ਤੀਜੇ ਦਿਨ ਇਕ ਹੀ ਦਿਨ 'ਚ 4500 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਮੰਗਲਵਾਰ ਨੂੰ 4673 ਲੋਕਾਂ ਦੀ ਕੋਰਨਾ ਰਿਪੋਰਟ ਪਾਜ਼ੇਟਿਵ ਆਈ ਜਦਕਿ 61 ਲੋਕਾਂ ਨੇ ਦਮ ਤੋੜਿਆ। ਪੰਜਾਬ 'ਚ ਕੋਰੋਨਾ ਨਾਲ ਕੁੱਲ ਮੌਤਾਂ ਦਾ ਅੰਕੜਾ 8045 ਹੋ ਗਿਆ ਹੈ ਜਦਕਿ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 36709 ਹੋ ਗਈ ਹੈ। ਇਨ੍ਹਾਂ 'ਚੋਂ 480 ਆਕਸੀਜਨ ਤੇ 48 ਵੈਂਟੀਲੇਟਰ ਸਪੋਰਟ 'ਤੇ ਹਨ। 3198 ਲੋਕਾਂ ਨੇ ਕੋਰਨਾ ਨੂੰ ਮਾਤ ਵੀ ਦਿੱਤੀ। ਸੂਬੇ 'ਚ 81580 ਲੋਕਾਂ ਦਾ ਟੀਕਾਕਰਨ ਕੀਤਾ ਗਿਆ। 68014 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਤੇ 13566 ਨੂੰ ਦੂਜੀ ਡੋਜ਼ ਦਿੱਤੀ ਗਈ। ਦੱਸ ਦਈਏ ਕੀ ਸਿਹਤ ਵਿਭਾਗ ਮੁਤਾਬਕ ਮੰਗਲਵਾਰ ਨੂੰ ਲੁਧਿਆਣਾ 'ਚ ਇਨਫੈਕਸ਼ਨ ਦੇ 778, ਮੋਹਾਸੀ 'ਚ 698, ਬਠਿੰਡਾ 'ਚ 556, ਜਲੰਧਰ 'ਚ 454, ਪਟਿਆਲਾ 'ਚ 434, ਅੰਮਿ੍ਤਸਰ 'ਚ 372, ਫਾਜ਼ਿਲਕਾ 'ਚ 165, ਗੁਰਦਾਸਪੁਰ 'ਚ 159, ਪਠਾਨਕੋਟ 'ਚ 135, ਰੂਪਨਗਰ 'ਚ 123, ਹੁਸ਼ਿਆਰਪੁਰ 'ਚ 112, ਫਿਰੋਜ਼ਪੁਰ 'ਚ 104 ਤੇ ਸੰਗਰੂਰ ਞ'ਚ 101 ਕੇਸ ਸਾਹਮਣੇ ਆਏ। ਉੱਥੇ ਪਟਿਆਲੇ 'ਚ 7, ਅੰਮ੍ਰਿਤਸਰ 'ਚ 6, ਨਵਾਂਸ਼ਹਿਰ, ਸੰਗਰੂਰ, ਲੁਧਿਆਣਾ, ਮੋਹਾਲੀ 'ਚ 5-5, ਜਲੰਧਰ 'ਚ 4, ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਹੁਸ਼ਿਆਰਪੁਰ ਤੇ ਕਪੂਰਥਲਾ 'ਚ 3-3, ਫਿਰੋਜ਼ਪੁਰ ਤੇ ਮੋਗਾ 'ਚ 2-2 ਤੇ ਬਰਨਾਲਾ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਮਾਨਸਾ ਤੇ ਤਰਨਤਾਰਨ 'ਚ 1-1ਕੋਰਨਾ ਮਰੀਜ਼ ਦੀ ਮੌਤ ਹੋਈ।