ਇੰਟਰਨੈੱਟ ਸੇਵਾਵਾਂ ‘ਚ ਸੁਧਾਰ ਲਈ ਫੋਰਡ ਸਰਕਾਰ ਖਰਚੇਗੀ 680 ਮਿਲੀਅਨ ਡਾਲਰ

by vikramsehajpal

ਉਨਟਾਰੀਓ (ਐਨ.ਆਰ.ਆਈ.ਮੀਡਿਆ) : ਸੂਬੇ ਦੀ ਫੋਰਡ ਸਰਕਾਰ ਇੰਟਰਨੈੱਟ ਅਤੇ ਮੋਬਾਇਲ ਸੇਵਾਵਾਂ 'ਚ ਸੁਧਾਰ ਲਈ 680 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਪ੍ਰੀਮੀਅਰ ਡੱਗ ਫੋਰਡ ਨੇ ਇਸ ਦਾ ਐਲਾਨ ਉਨਟਾਰੀਓ ਦੇ ਮਿਲਡਨ ਹਿੱਲਜ਼ ਖੇਤਰ ਵਿੱਚ ਕੀਤਾ।

ਦੱਸ ਦਈਏ ਕਿ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਨਿਊਜ਼ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਸਾਨੂੰ ਇਹ ਦਿਖਾ ਦਿੱਤਾ ਹੈ ਕਿ ਹਾਈ-ਸਪੀਡ ਇੰਟਰਨੈੱਟ ਅਤੇ ਭਰੋਸੇਯੋਗ ਮੋਬਾਇਲ ਸੇਵਾਵਾਂ ਦੀ ਵਧੀਆ ਪਹੁੰਚ ਦੀ ਸਾਡੇ ਜੀਵਨ 'ਚ ਕਿੰਨੀ ਮਹੱਤਤਾ ਹੈ। ਕੋਰੋਨਾ ਕਾਰਨ ਲੌਕਡਾਊਨ ਹੋਣ ਦੇ ਚਲਦਿਆਂ ਲੋਕ ਘਰਾਂ ਵਿੱਚ ਰਹੇ।

ਇਸ ਦੌਰਾਨ ਵਿਦਿਆਰਥੀਆਂ ਨੇ ਇੰਟਰਨੈੱਟ ਅਤੇ ਮੋਬਾਇਲ ਰਾਹੀਂ ਆਨਲਾਈਨ ਪੜਾਈ ਕੀਤੀ ਅਤੇ ਮੁਲਾਜ਼ਮਾਂ ਨੇ ਵਰਕਫਰੌਮ ਹੋਮ ਦੀ ਸਹੂਲਤ ਦਾ ਲਾਭ ਲਿਆ। ਕਾਰੋਬਾਰੀਆਂ ਨੇ ਇੰਟਰਨੈੱਟ ਰਾਹੀਂ ਆਪਣੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਹੋਰ ਵੀ ਕਈ ਕਾਰੋਬਾਰ ਇੰਟਰਨੈੱਟ ਅਤੇ ਮੋਬਾਇਲ ਸੇਵਾਵਾਂ ਰਾਹੀਂ ਥੋੜੇ-ਬਹੁਤ ਚਲਦੇ ਰਹੇ।