ਹੋਟਲ ਦੀ ਆੜ ‘ਚ ਵਿਦੇਸ਼ੀ ਕੁੜੀਆਂ ਕੋਲੋਂ ਕਰਵਾਇਆ ਜਾਂਦਾ ਸੀ ਇਹ ਗਲਤ ਕੰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੋਟਲ ਦੀ ਆੜ ਵਿੱਚ ਵਿਦੇਸ਼ੀ ਕੁੜੀਆਂ ਕੋਲੋਂ ਦੇਹ ਵਾਪਰ ਦਾ ਧੰਦਾ ਕਰਵਾਇਆ ਜਾਂਦਾ ਸੀ। ਗੁਪਤ ਸੂਚਨਾ ਦੇ ਆਧਾਰ 'ਤੇ CIA 1 ਦੀ ਪੁਲਿਸ ਨੇ ਹੋਟਲ ਕੇ ਸਟਾਰ 'ਚ ਛਾਪਾ ਮਾਰਿਆ ਤੇ ਮੌਕੇ 'ਤੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਨ੍ਹਾਂ 'ਚ ਹੋਟਲ ਮਾਲਕ ,ਮੈਨੇਜਰ ਸਮੇਤ ਹੋਰ ਵੀ ਲੋਕ ਸ਼ਾਮਲ ਹਨ। ਪੁਲਿਸ ਅਧਿਕਾਰੀ ਸੁਮੀਤ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਵਿੱਚ ਦੇਹ ਵਾਪਰ ਦਾ ਧੰਦਾ ਚੱਲ ਰਿਹਾ । ਜਿਸ ਤੋਂ ਬਾਅਦ ਪੁਲਿਸ ਟੀਮ ਨਾਲ ਉੱਥੇ ਰੇਡ ਕੀਤੀ ਗਈ । ਜਾਂਚ ਵਿੱਚ ਸਾਹਮਣੇ ਆਇਆ ਕਿ ਹੋਟਲ ਮਾਲਕ ਇਕਬਾਲ ਸਿੰਘ ਨੇ ਹੋਟਲ ਲੀਜ਼ ਤੇ ਰਵਿੰਦਰ ਸਿੰਘ ਨੂੰ ਦਿੱਤਾ ਹੋਇਆ ਹੈ । ਜਿਸ ਦਾ ਮੈਨੇਜਰ ਗਗਨਦੀਪ ਸਿੰਘ ਵਾਸੀ ਹੁਸ਼ਿਆਰਪੁਰ ਹੈ । ਉੱਥੇ ਹੀ ਹਰਮਨਦੀਪ ਸਿੰਘ ਤੇ ਤੇਜਿੰਦਰ ਸਿੰਘ ਵਿਦੇਸ਼ੀ ਕੁੜੀਆਂ ਨੂੰ ਵੱਖ -ਵੱਖ ਥਾਂ 'ਤੇ ਸਪਲਾਈ ਕਰਨ ਲਈ ਲੈ ਕੇ ਜਾਂਦੇ ਹਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..