ਉੱਤਰੀ ਜੰਗਲ ਦੀ ਅੱਗ ਦੇ ਧੂਏਂ ਦੀ ਚਪੇਟ ‘ਚ ਦੱਖਣ-ਪੱਛਮੀ ਓਂਟਾਰੀਓ : ਵਾਤਾਵਰਨ ਕੈਨੇਡਾ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਦੱਖਣ-ਪੂਰਬੀ ਓਂਟੇਰੀਓ ਤੋਂ ਉੱਪਰਲੇ ਆਸਮਾਨ ਧੁੰਦਲਾ ਨਜ਼ਰ ਆ ਰਿਹਾ ਹੈ, ਇਹ ਬੱਦਲ ਨਹੀਂ ਅਸਲ ਵਿੱਚ ਉੱਤਰ-ਪੱਛਮੀ ਓਨਟਾਰੀਓ ਦੇ ਜੰਗਲ ਦੀ ਅੱਗ ਤੋਂ ਫੈਲ ਰਿਹਾ ਧੂੰਆਂ ਹੈ। ਜੰਗਲਾਤ ਅਤੇ ਕੁਦਰਤੀ ਵਸੀਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ 18 ਜੰਗਲ ਦੀ ਅੱਗ ਉੱਤਰ ਵਾਲ ਆ ਰਹੀ ਹੈ। ਵਾਤਾਵਰਣ ਕਨੇਡਾ ਦੇ ਇਕ ਮੌਸਮ ਵਿਗਿਆਨੀ ਪੀਟਰ ਕਿਮਬਲ ਨੇ ਕਿਹਾ ਕਿ ਅੱਗ ਦੱਖਣ-ਪੱਛਮੀ ਓਨਟੇਰੀਓ ਵਿਚ ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਤੋਂ ਵਾਈਰਟਨ ਤੱਕ, ਪੱਛਮ ਤੋਂ ਵਿੰਡਸਰ ਤੱਕ, ਅਤੇ ਦੱਖਣ ਵੱਲ ਲੰਡਨ ਵੱਲ ਵਧ ਰਹੀ ਹੈ।

 ਕਿਬੱਲ ਦਾ ਕਹਿਣਾ ਹੈ ਕਿ ਹਰ ਖੇਤਰ ਵਿੱਚ ਧੂੰਆਂ ਘਣਾ ਨਹੀਂ ਹੈ, ਅਤੇ ਹਰ ਮੌਸਮ ਜਾਂਚ ਸਟੇਸ਼ਨ ਇਸ ਸੰਬੰਧੀ ਰਿਪੋਰਟ ਨਹੀਂ ਕਰ ਰਿਹਾ ਹੈ,"ਪਰ ਇਹ ਉੱਥੇ ਹੈ।" ਕਿਬੱਲ ਨੇ ਕਿਹਾ ਕਿ ਉੱਤਰ-ਪੱਛਮੀ ਓਨਟਾਰੀਓ ਅਤੇ ਨਾਰਥ ਈਸਟ ਓਨਟੇਰੀਓ ਲਈ ਵਿਸ਼ੇਸ਼ ਮੌਸਮ ਦਾ ਬਿਆਨ ਲਾਗੂ ਹੈ,ਜਿੱਥੇ ਧੂੰਆਂ ਬਹੁਤ ਘਟੀਆ ਹੁੰਦਾ ਹੈ ਅਤੇ ਲੋਕਾਂ 'ਤੇ ਵਧੇਰੇ ਪ੍ਰਭਾਵ ਪੈਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਦੱਖਣ-ਪੱਛਮੀ ਓਨਟਾਰੀਓ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਮੈਨੂੰ ਨਹੀਂ ਲਗਦਾ ਕਿ ਧੂੰਆਂ ਅਸਲ ਵਿੱਚ ਕਿਸੇ ਵੀ ਹੱਦ ਤਕ ਕਿਸੇ ਨੂੰ ਪ੍ਰਭਾਵਤ ਕਰ ਰਿਹਾ ਹੈ।"

 ਤੁਹਾਨੂੰ ਦੱਸ ਦੇਈਏ ਕਿ ਧੂਏਂ ਕਾਰਨ ਪਿਕੰਗਕਿਮ ਫਸਟ ਨੇਸ਼ਨ ਨੂੰ ਅੰਸ਼ਿਕ ਤੋਰ 'ਤੇ ਖਾਲੀ ਕੀਤਾ ਜਾ ਰਿਹਾ ਹੈ ਅਤੇ ਕਮਿਊਨਿਟੀ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਧੂਏਂ ਦੇ ਕਾਰਨ ਕੇਵੇਯਿਨ ਫਸਟ ਨੈਸ਼ਨ  ਦੇ ਨਿਵਾਸੀਆਂ ਨੂੰ ਸਾਵਧਾਨੀ ਵਾਲੇ ਉਪਾਅ ਕਰਕੇ ਬਾਹਰ ਕੱਢਿਆ ਗਿਆ ਸੀ 'ਤੇ ਸਿਓਕਸ ਲੁੱਕਊਟ ਅਤੇ ਟਿਮਮਿਨਜ਼ ਵਿੱਚ ਰੱਖਿਆ ਗਿਆ ਸੀ।

More News

NRI Post
..
NRI Post
..
NRI Post
..