ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਚੋਈ ‘ਬੱਕਰੀ’ 21 ਹਜ਼ਾਰ ਰੁਪਏ ‘ਚ ਵਿਕੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਲਕਾ ਭਦੌੜ ਦੇ ਪਾਲਾ ਖ਼ਾਨ ਦੀ ਬੱਕਰੀ, ਜੋ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਚੋਣ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿਚ ਆਈ ਸੀ। ਹੁਣ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚ ਚੁੱਕੀ ਹੈ। ਇਸ ਵਿਅਕਤੀ ਨੇ ਆਪਣੀ ਪਛਾਣ ਭਦੌੜ ਜਾ ਕੇ ਪਰਮਜੀਤ ਸਿੰਘ ਡਰਾਈਵਰ ਵੱਜੋਂ ਦੱਸੀ।

ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹ 4-5 ਸਾਥੀਆਂ ਨਾਲ ਭਦੌੜ ਗਿਆ ਸੀ ਤੇ ਉੱਥੋਂ ਦੇ ਮੌਜੂਦਾ ਵਿਧਾਇਕ ਨੂੰ ਮਿਲੇ ਅਤੇ ਗੱਲਾਂ-ਗੱਲਾਂ 'ਚ ਬੱਕਰੀ ਦੀ ਗੱਲ ਛਿੜ ਪਈ। ਉਨ੍ਹਾਂ ਨੇ ਵਿਧਾਇਕ ਨੂੰ ਕਿਹਾ ਕਿ ਸਾਨੂੰ ਉਹ ਬੱਕਰੀ ਹੀ ਦਿਖਾ ਦਿਓ, ਜੋ ਚੰਨੀ ਸਾਹਿਬ ਨੇ ਚੋਈ ਸੀ, ਤਾਂ ਜੋ ਅਸੀਂ ਇਹ ਬੱਕਰੀ ਖ਼ਰੀਦ ਕੇ ਲਿਜਾ ਸਕੀਏ।

ਪਰਮਜੀਤ ਸਿੰਘ ਨੇ ਦੱਸਿਆ ਕਿ ਵਿਧਾਇਕ ਨੇ ਫੋਨ ’ਤੇ ਬੱਕਰੀ ਦੇ ਮਾਲਕ ਪਾਲਾ ਖ਼ਾਨ ਨਾਲ ਗੱਲ ਕੀਤੀ ਪਰ ਪਾਲਾ ਖਾਨ ਬੱਕਰੀ ਵੇਚਣ ਲਈ ਨਹੀਂ ਮੰਨਿਆ। ਫਿਰ ਪਰਮਜੀਤ ਸਿੰਘ ਸਾਥੀਆਂ ਸਮੇਤ ਪਾਲਾ ਖਾਨ ਦੇ ਘਰ ਪੁੱਜ ਗਿਆ ਤੇ ਜ਼ੋਰ ਪਾਉਣ ’ਤੇ ਇਸ ਬੱਕਰੀ ਦਾ 21 ਹਜ਼ਾਰ ਰੁਪਏ ਵਿਚ ਸੌਦਾ ਹੋ ਗਿਆ।