ਇੰਗਲੈਂਡ ਦੇ ਸਾਬਕਾ ਕ੍ਰਿਕਟਰ ਨੇ PM ਮੋਦੀ ਤੋਂ ਕੀਤੀ ਇਹ ਮੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਇਨਕਮ ਟੈਸਟ ਵਿਭਾਗ ਪੀਟਰਸਨ ਸ ਟਵੀਟ ਦਾ ਜਵਾਬ ਦਿੱਤਾ ਹੈ । ਜਾਣਕਾਰੀ ਅਨੁਸਾਰ ਕੇਵਿਨ ਪੀਟਰਸਨ ਦਾ ਪੈਨ ਕਾਰਡ ਗੁੰਮ ਹੋ ਗਿਆ ਹੈ ਅਤੇ ਉਸ ਨੇ ਭਾਰਤ ਆਉਣਾ ਹੈ ਇਸ ਕਾਰਨ ਊਨਾ ਨੇ ਭਾਰਤ ਅਤੇ PM ਮੋਦੀ ਤੋਂ ਮਦਦ ਮੰਗੀ ਹੈ।

ਕੇਵਿਨ ਪੀਟਰਸਨ ਨੇ ਪੈਨ ਕਾਰਡ ਗੁਆਚਣ ਨੂੰ ਲੈ ਕੇ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਚ 'ਟਵੀਟ' ਕੀਤਾ 'ਭਾਰਤ ਕਿਰਪਾ ਕਰਕੇ ਮਦਦ ਕਰੋ ਮੇਰਾ ਪੈਨ ਕਾਰਡ ਕੀਤੇ ਗੁਆਚ ਗਿਆ ਹੈ ਅਤੇ ਮੈ ਭਾਰਤ ਆਉਣਾ ਹੈ ਪਰ ਕੰਮ ਲਈ ਭੌਤਿਕ ਕਾਰਡ ਦੀ ਲੋੜ ਹੈ ,ਕਿ ਤੁਸੀ ਕਿਰਪਾ ਕਰਕੇ ਕਿਸੇ ਅਜਿਹੇ ਵਿਅਕਤੀ ਕੋਲ ਭੇਜ ਸਕਦੇ ਹੋ , ਜਿਸ ਨਾਲ ਮੈ ਜਲਦੀ ਤੋਂ ਜਲਦੀ ਸਹਾਇਤਾ ਲਈ ਸੰਪਰਕ ਕਰ ਸਕਾਂ। ਪੀਟਰਸਨ ਨੇ ਆਪਣੇ ਟਵੀਟ ਵਿੱਚ pm ਮੋਦੀ ਨੂੰ ਵੀ ਟੈਗ ਕੀਤਾ ਹੈ ਕੇਵਿਨ ਪੀਟਰਸਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨਕਮ ਟੈਸਟ ਵਿਭਾਗ ਨੇ ਤੁਰੰਤ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੈਨ ਕਾਰਡ ਵਾਪਸ ਪਾਉਣ ਦਾ ਤਰੀਕਾ ਦੱਸਿਆ ਹੈ।